ਸਾਬਕਾ ਗ੍ਰੀਨ ਸੰਸਦ ਮੈਂਬਰ ਅਤੇ ਕਾਰਕੁਨ ਕੀਥ ਲਾਕ ਦੀ ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਕੱਲ੍ਹ ਹਸਪਤਾਲ ਵਿੱਚ ਮੌਤ ਹੋ ਗਈ ਹੈ, ਪਾਰਟੀ ਨੇ ਸ਼ੁੱਕਰਵਾਰ ਦੁਪਹਿਰ ਵੇਲੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਲਾਕ 1999 ਤੋਂ 2011 ਦਰਮਿਆਨ ਸੰਸਦ ਮੈਂਬਰ ਰਹੇ ਸਨ। ਇੱਕ ਬਿਆਨ ਵਿੱਚ ਲਾਕ ਦੇ ਪਰਿਵਾਰ ਨੇ ਕਿਹਾ ਕਿ “ਲੰਬੀ ਬਿਮਾਰੀ ਤੋਂ ਬਾਅਦ” ਕੱਲ੍ਹ ਸਵੇਰੇ ਤੜਕੇ ਉਨ੍ਹਾਂ ਦੀ ਮੌਤ ਹੋ ਗਈ ਹੈ।” ਗ੍ਰੀਨ ਪਾਰਟੀ ਦੇ ਸਹਿ-ਨੇਤਾ ਮਾਰਮਾ ਡੇਵਿਡਸਨ ਅਤੇ ਕਲੋਏ ਸਵਾਰਬ੍ਰਿਕ ਨੇ ਵੀ ਲਾਕ ਦੀ ਮੌਤ ‘ਤੇ ਦੁੱਖ ਜਤਾਇਆ ਹੈ।
