[gtranslate]

Palmerston North Hospital ਸਟਾਫ ਦੀ ਵੱਡੀ ਲਾਪਰਵਾਹੀ, ਗਰਭਵਤੀ ਔਰਤ ਨੂੰ ICU ‘ਚ ਸਮੇਂ ਸਿਰ ਨਹੀਂ ਕੀਤਾ ਭਰਤੀ, ਹੋਈ ਮੌ/ਤ !

pregnant woman died after delayed ICU admission

ਨਿਊਜ਼ੀਲੈਂਡ ਦਾ ਸਿਹਤ ਵਿਭਾਗ ਲੰਮੇ ਸਮੇਂ ਤੋਂ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ। ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸਿਹਤ ਵਿਭਾਗ ‘ਤੇ ਵੱਡੇ ਖੜ੍ਹੇ ਕਰਦਾ ਹੈ। ਦਰਅਸਲ ਜਾਂਚ ‘ਚ ਪੁਸ਼ਟੀ ਹੋਈ ਹੈ ਕਿ ਇੱਕ 20 ਸਾਲ ਦੀ ਉਮਰ ਦੀ ਇੱਕ ਗਰਭਵਤੀ ਔਰਤ ਦੀ ਅਤੇ ਉਸਦੇ ਬੱਚੇ ਦੀ ਮੌਤ ICU ‘ਚ ਸਮੇਂ ਸਿਰ ਦਾਖਲ ਨਾ ਕੀਤੇ ਜਾਣ ਕਾਰਨ ਹੋਈ ਸੀ। ਇਹ ਮਾਮਲਾ ਪਾਲਮਰਸਟਨ ਨੌਰਥ ਹਸਪਤਾਲ ਦਾ ਹੈ। ਇਹ ਘਟਨਾ ਫਰਵਰੀ 2022 ਵਿੱਚ ਵਾਪਰੀ ਸੀ। ਔਰਤ ਗੰਭੀਰ ਸੇਪਸਿਸ ਦੇ ਸੰਕੇਤਾਂ ਦੇ ਨਾਲ ਸਵੇਰੇ ਤੜਕੇ ਹਸਪਤਾਲ ਪਹੁੰਚੀ ਸੀ, ਪਰ ਸਟਾਫ ਨੂੰ ਇਹ ਸਪੱਸ਼ਟ ਹੋਣ ਦੇ ਬਾਵਜੂਦ ਸ਼ਾਮ ਤੱਕ ਉਸ ਨੂੰ ਯੂਨਿਟ ਵਿੱਚ ਦਾਖਲ ਨਹੀਂ ਕੀਤਾ ਗਿਆ ਸੀ। ਗੰਭੀਰ ਰੂਪ ਵਿੱਚ ਬਿਮਾਰ ਔਰਤ ਦੀ ਉਸ ਰਾਤ ਬਾਅਦ ਵਿੱਚ ਮੌਤ ਹੋ ਗਈ ਸੀ।

Leave a Reply

Your email address will not be published. Required fields are marked *