ਆਕਲੈਂਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਅੱਜ ਕੱਲ੍ਹ ਦੇ ਰਿਸ਼ਤਿਆਂ ‘ਤੇ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਦਰਅਸਲ ਇੱਕ ਮਹਿਲਾ ਆਪਣੇ ਬੁਆਏਫ੍ਰੈਂਡ ਦੇ ਖਿਲਾਫ ਡਿਸਪਿਊਟਸ ਟ੍ਰਿਬਿਊਨਲ ਕੋਲ ਪਹੁੰਚੀ ਹੈ। ਸ਼ਕਾਇਤ ਇਹ ਹੈ ਕਿ ਮਹਿਲਾ ਦਾ ਬੁਆਏਫ੍ਰੈਂਡ ਉਸਨੂੰ ਏਅਰਪੋਰਟ ਛੱਡਣ ਲਈ ਨਹੀਂ ਗਿਆ ਸੀ ਤੇ ਉਸਦੇ ਘਰ ਪਾਲਤੂ ਜਾਨਵਰ ਦੇ ਸਾਂਭ-ਸੰਭਾਲ ਲਈ ਰਾਤ ਨਹੀਂ ਰੁਕਿਆ, ਕਿਉਂਕਿ ਮਹਿਲਾ ਨੇ ਕਿਸੇ ਮਿਊਜਿਕ ਕਾਂਸਰਟ ਨੂੰ ਦੇਖਣ ਜਾਣਾ ਸੀ। ਇਸੇ ਚੱਕਰ ‘ਚ ਮਹਿਲਾ ਦੀ ਫਲਾਈਟ ਛੁੱਟ ਗਈ ਸੀ ਤੇ ਅਗਲੇ ਦਿਨ ਉਸ ਨੂੰ ਆਪਣੀ ਮੰਜਿਲ ‘ਤੇ ਪਹੁੰਚਣ ਲਈ ਦੁਬਾਰਾ ਪ੍ਰਬੰਧ ਕਰਨੇ ਪਏ। ਇੰਨ੍ਹਾਂ ਹੀ ਨਹੀਂ ਉਸਨੂੰ ਆਪਣੇ ਪਾਲਤੂ ਜਾਨਵਰ ਨੂੰ ਸਾਂਭ-ਸੰਭਾਲ ਲਈ ਕੈਨਲ ‘ਚ ਛੱਡਣਾ ਪਿਆ। ਪਰ ਹੁਣ ਮੁੱਦਾ ਇਹ ਹੈ ਕਿ ਮਹਿਲਾ ਨੇ ਇੰਨ੍ਹਾਂ ਖਰਚਿਆ ਲਈ ਆਪਣੇ ਬੁਆਏਫ੍ਰੈਂਡ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਹਰਜਾਨਾ ਮੰਗਦਿਆਂ ਇਸਨੂੰ ਇਮੋਸ਼ਨਲ ਰਿਲੈਸ਼ਨਸ਼ਿਪ ਵਿੱਚ ਵਰਬਲ ਐਗਰੀਮੈਂਟ ਦੀ ਉਲੰਘਣਾ ਦੱਸਿਆ। ਪਰ ਅਦਾਲਤ ਨੇ ਸੁਣਵਾਈ ਦੌਰਾਨ ਅਜਿਹੇ ਵਰਬਲ ਐਗਰੀਮੈਂਟ ਨੂੰ ਖਾਰਜ ਕਰਦਿਆਂ ਆਪਸੀ ਰਿਸ਼ਤਿਆਂ ਵਿੱਚ ਪਿਆਰ ਦੀ ਮੱਹਤਤਾ ਵੱਲ ਧਿਆਨ ਦੇਣ ਦੀ ਗੱਲ ਆਖੀ।
![Woman takes boyfriend to Disputes Tribunal](https://www.sadeaalaradio.co.nz/wp-content/uploads/2024/06/WhatsApp-Image-2024-06-21-at-12.08.30-AM.jpeg)