ਕ੍ਰਾਈਸਚਰਚ ਦੇ ਵਸਨੀਕਾਂ ਨੂੰ ਸ਼ਨੀਵਾਰ ਸਵੇਰੇ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ ਹੈ।ਸਵੇਰੇ 10.20 ਵਜੇ ਆਏ ਭੂਚਾਲ ਦੀ ਤੀਬਰਤਾ ਜੀਓਨੈੱਟ ਦੁਆਰਾ ਸ਼ੁਰੂ ਵਿੱਚ 3.4 ਮਾਪੀ ਗਈ ਸੀ, ਜੋ ਸਿਰਫ 4 ਕਿਲੋਮੀਟਰ ਡੂੰਗਾ ਸੀ। ਇਹ ਕ੍ਰਾਈਸਚਰਚ ਦੇ ਦੱਖਣ ਪੱਛਮ ਵੱਲ ਕੇਂਦਰਿਤ ਸੀ। ਭੂਚਾਲ ਦੇ 15 ਮਿੰਟਾਂ ਦੇ ਅੰਦਰ, 2800 ਤੋਂ ਵੱਧ ਲੋਕਾਂ ਨੇ ਜੀਓਨੈੱਟ ਨੂੰ ਰਿਪੋਰਟਾਂ ਦਿੱਤੀਆਂ ਸਨ ਕਿ ਉਨ੍ਹਾਂ ਨੇ ਝਟਕੇ ਮਹਿਸੂਸ ਕੀਤੇ ਹਨ, ਜ਼ਿਆਦਾਤਰ ਲੋਕਾਂ ਨੇ ਇਸ ਭੂਚਾਲ ਨੂੰ ਹਲਕਾ ਜਾਂ ਕਮਜ਼ੋਰ ਦੱਸਿਆ ਹੈ। ਜ਼ਿਆਦਾਤਰ ਰਿਪੋਰਟਾਂ ਕ੍ਰਾਈਸਚਰਚ ਅਤੇ ਆਲੇ-ਦੁਆਲੇ ਦੇ ਲੋਕਾਂ ਅਤੇ ਰੋਲਸਟਨ ਅਤੇ ਲਿੰਕਨ ਦੇ ਕਸਬਿਆਂ ਤੋਂ ਸਨ।