ਵਿਦੇਸ਼ਾਂ ‘ਚ ਪੰਜਾਬੀਆਂ ‘ਤੇ ਹੁੰਦੇ ਹਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਤਾਜ਼ਾ ਮਾਮਲਾ ਮੈਲਬੋਰਨ ਤੋਂ ਸਾਹਮਣੇ ਆਇਆ ਹੈ। ਦਰਅਸਲ ਕਲਾਈਡ ਉਪਨਗਰ ਦੇ ਰਹਿਣ ਵਾਲੇ ਪੰਜਾਬੀ ਉਬਰ ਡਰਾਈਵਰ ਲਵਪ੍ਰੀਤ ਸਿੰਘ ਦੇ ਉੱਪਰ ਇੱਕ ਭਿਆਨਕ ਹਮਲਾ ਹੋਇਆ ਹੈ। ਰਿਪੋਰਟਾਂ ਮੁਤਾਬਿਕ ਲਵਪ੍ਰੀਤ ਬੀਤੀ 21 ਮਈ ਨੂੰ ਆਪਣੇ ਘਰ ਤੋਂ ਗੇੜਾ ਲਗਾਉਣ ਦੇ ਲਈ ਇੱਕ ਸਵਾਰੀ ਚੁੱਕਣ ਗਿਆ ਸੀ ਜਦੋਂ ਲਵਪ੍ਰੀਤ ਸਵਾਰੀ ਦੇ ਘਰ ਪਹੁੰਚਿਆ ਤਾਂ ਉਸਨੇ ਪਿੱਠ ਦਰਦ ਦਾ ਬਹਾਨਾ ਬਣਾ ਕੇ ਪੰਜਾਬੀ ਨੌਜਵਾਨ ਨੂੰ ਘਰੋਂ ਸਮਾਨ ਚੁੱਕਣ ਲਈ ਬੁਲਾਇਆ। ਇਸ ਤੋਂ ਬਾਅਦ ਜਦੋਂ ਲਵਪ੍ਰੀਤ ਘਰ ਅੰਦਰ ਪਹੁੰਚਿਆ ਤਾਂ ਅਫਰੀਕੀ ਮੂਲ ਦੇ ਵਿਅਕਤੀ ਨੇ ਲਵਪ੍ਰੀਤ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਨੌਜਵਾਨ ਕਿਸੇ ਤਰੀਕੇ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਇਸ ਤੋਂ ਬਾਅਦ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਇਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਾਹਤ ਵਾਲੀ ਗੱਲ ਹੈ ਕਿ ਇਸ ਭਿਆਨਕ ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਪੰਜਾਬੀ ਨੌਜਵਾਨ ਦੀ ਜਾਨ ਵਾਲ-ਵਾਲ ਬਚ ਗਈ।
![melbourne uber driver hospitalised](https://www.sadeaalaradio.co.nz/wp-content/uploads/2024/06/WhatsApp-Image-2024-06-15-at-00.03.51.jpeg)