ਜੇਕਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਆਉਂਦੇ ਸ਼ਨੀਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵੀਟੀਐਨਜੈਡ ਲਰਨਰ ਲਾਇਸੈਂਸ ਟੈਸਟ ਕਰਵਾਉਣ ਜਾ ਰਿਹਾ ਹੈ, ਪਰ ਇਹ ਟੈਸਟ ਉਨ੍ਹਾਂ ਲੋਕਾਂ ਲਈ ਹੀ ਹੋਵੇਗਾ ਜਿਨ੍ਹਾਂ ਨੇ 3 ਹਫਤੇ ਪਹਿਲਾਂ ਥਿਊਰੀ ਕਲਾਸਾਂ ਲਗਾਈਆਂ ਸਨ। ਇੰਨਾਂ ਹੀ ਨਹੀਂ ਹਰ ਸ਼ਨੀਵਾਰ ਗੁਰੂਘਰ ਵਿਖੇ ਵੀਟੀਐਨਜੈਡ ਵੱਲੋਂ ਕੈਂਪ ਵੀ ਲਾਇਆ ਜਾਵੇਗਾ ਤੇ ‘ਡਰੋਪ ਲਾਇਸੈਂਸਿੰਗ’ ਥਿਊਰੀ ਲਈ ਟ੍ਰੈਨਿੰਗ ਦਿੱਤੀ ਜਾਵੇਗੀ। ਪਰ ਇਸ ਦੌਰਾਨ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਜੋ ਅੱਗੇ ਦਿੱਤੇ ਲਿੰਕ ‘ਤੇ (https://online.forms.app/drop-licensing/participant-registration-form) ਕਲਿੱਕ ਕਰ ਸਕਦੇ ਹੋ। ਅਹਿਮ ਗੱਲ ਹੈ ਕਿ ਫਾਰਮ ਤੋਂ ਤੁਸੀਂ ਟੈਸਟ ਲਈ ਇੰਗਲਿਸ਼ ਤੋਂ ਇਲਾਵਾ ਪੰਜਾਬੀ ਜਾਂ ਹਿੰਦੀ ਵੀ ਚੁਣ ਸਕਦੇ ਹੋ।