ਕੁੱਝ ਅਜਿਹੇ ਨਵੇਂ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਦੇਖ ਲੱਗਦਾ ਹੈ ਕਿ ਸ਼ਾਇਦ ਲੋਕਾਂ ਦਾ ਨਿਊਜ਼ੀਲੈਂਡ ਤੋਂ ਮੋਹ ਭੰਗ ਹੋ ਗਿਆ ਹੈ। ਦਰਅਸਲ ਅਪ੍ਰੈਲ ਮਹੀਨੇ ਵਿੱਚ ਨਿਊਜ਼ੀਲੈਂਡ ਸਿਟੀਜਨਾਂ ਨੇ ਰਿਕਾਰਡ ਗਿਣਤੀ ‘ਚ ਨਿਊਜ਼ੀਲੈਂਡ ਨੂੰ ਛੱਡਿਆ ਹੈ। ਹਾਲਾਂਕਿ ਪਰਵਾਸੀਆਂ ਦੀ ਆਮਦ ਪਿਛਲੇ ਸਾਲ ਨਾਲੋਂ 25 ਪ੍ਰਤੀਸ਼ਤ ਵਧੀ ਹੈ, ਪਰ ਰਵਾਨਗੀ ਦੀ ਗਿਣਤੀ ਲਗਭਗ ਇੱਕ ਤਿਹਾਈ ਵੱਧ ਹੈ। Stats NZ ਅਸਥਾਈ ਨਤੀਜਿਆਂ ਦਾ ਅੰਦਾਜ਼ਾ ਹੈ ਕਿ ਅਪ੍ਰੈਲ ਤੋਂ ਸਾਲ ਵਿੱਚ 130,600 ਪ੍ਰਵਾਸੀ ਰਵਾਨਾ ਹੋਏ, ਜੋ ਕਿ 12 ਮਹੀਨਿਆਂ ਵਿੱਚ ਰਿਕਾਰਡ ‘ਤੇ ਸਭ ਤੋਂ ਵੱਧ ਹੈ। ਮਾਰਚ ਦੇ 78,200 ਦੇ ਮੁਕਾਬਲੇ ਅਪ੍ਰੈਲ ਵਿੱਚ 81,200 ਨੇ ਨਿਊਜ਼ੀਲੈਂਡ ਛੱਡਿਆ ਹੈ ਤੇ ਅਪ੍ਰੈਲ 2023 ਦੇ ਮੁਕਾਬਲੇ ਇਹ 41 ਫੀਸਦੀ ਜਿਆਦਾ ਹੈ ਅਤੇ ਆਪਣੇ ਆਪ ਵਿੱਚ ਇਹ ਨਵਾਂ ਰਿਕਾਰਡ ਹੈ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਨਿਊਜ਼ੀਲੈਂਡ ਵਾਪਸੀ ਕਰਨ ਵਾਲੇ ਰਿਹਾਇਸ਼ੀਆਂ ਦੀ ਗਿਣਤੀ ‘ਚ ਵੀ ਇਸ ਮਹੀਨੇ 2 ਫੀਸਦੀ ਦੀ ਕਮੀ ਆਈ ਹੈ, ਜੋ ਕਾਫੀ ਮੱਹਤਵਪੂਰਨ ਹੈ। ਭਾਰਤੀ ਨਾਗਰਿਕਾਂ ਨੇ ਪ੍ਰਵਾਸੀਆਂ ਦੀ ਆਮਦ ਦਾ ਸਭ ਤੋਂ ਵੱਡਾ ਸਮੂਹ ਬਣਾਇਆ, ਇਸ ਤੋਂ ਬਾਅਦ ਫਿਲੀਪੀਨਜ਼ ਅਤੇ ਚੀਨ ਦੇ ਨਾਗਰਿਕ ਹਨ।
![migrant arrivals up 25 percent](https://www.sadeaalaradio.co.nz/wp-content/uploads/2024/06/WhatsApp-Image-2024-06-12-at-08.52.07-950x534.jpeg)