ਨੈਲਸਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਪੁਲਿਸ ਨੇ ਨਕਲੀ ਨੋਟ ਛਾਪਣ ਦੇ ਦੋਸ਼ਾਂ ‘ਚ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 27 ਸਾਲ ਦੇ ਥੋਮਸ ਮੈਕੇਬ ਅਤੇ ਉਸਦੀ ਪਾਰਟਨਰ ਨੂੰ ਗ੍ਰਿਫਤਾਰ ਕੀਤਾ ਹੈ। ਰਿਪੋਰਟਾਂ ਅਨੁਸਾਰ ਜੋੜੇ ਨੇ ਕਈ ਨਕਲੀ ਨੋਟ ਮਾਰਕੀਟ ਵਿੱਚ ਵਰਤੇ ਸਨ, ਪਰ ਉਨ੍ਹਾਂ ਦੀ ਇੱਕ ਛੋਟੀ ਜਿਹੀ ਗਲਤੀ ਉਨ੍ਹਾਂ ‘ਤੇ ਭਾਰੀ ਪੈ ਗਈ ਦਰਅਸਲ ਨੈਲਸਨ ਦੇ ਮੋਟਲ ਵਿੱਚ ਠਹਿਰਾ ਦੌਰਾਨ ਉਨ੍ਹਾਂ ਨੇ ਉੱਥੇ ਨੋਟ ਛਾਪੇ ਤੇ ਜਦੋਂ ਦੋਨਾਂ ਨੇ ਮੋਟਲ ਛੱਡਿਆ ਤਾਂ ਕਲੀਨਿੰਗ ਸਟਾਫ ਨੇ ਕੁਝ ਮੁੜੇ ਹੋਏ ਪੇਪਰ ਦੇਖੇ ਜੋ $20 ਦੇ ਨਕਲੀ ਨੋਟ ਸਨ, ਇਸ ਤੋਂ ਇਲਾਵਾ ਕੁੜੇਦਾਨ ਵਿੱਚ ਵੀ $50 ਦੇ ਨਕਲੀ ਨੋਟ ਨਿੱਕਲੇ ਸਟਾਫ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਜੋੜੇ ਨੂੰ ਗ੍ਰਿਫਤਾਰ ਕੀਤਾ।
