ਇੱਕ 22 ਸਾਲਾ ਨੌਜਵਾਨ ਨੂੰ ਪਿਛਲੇ ਹਫ਼ਤੇ ਦੱਖਣੀ ਆਕਲੈਂਡ ਵਿੱਚ ਇੱਕ ਵਾਹਨ ਦੀ ਭੰਨ-ਤੋੜ ਕਰਦੇ ਸਮੇਂ ਕਥਿਤ ਤੌਰ ‘ਤੇ ਕੋਕੀਨ ਸਮੇਤ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਬ੍ਰਾਈਟਵੇਲ ਸੇਂਟ, ਪਾਪਾਕੁਰਾ ਵਿਖੇ ਇੱਕ ਵਿਅਕਤੀ ਨੂੰ ਇੱਕ ਵਾਹਨ ਦੀ ਭੰਨਤੋੜ ਕਰਦੇ ਹੋਏ ਵੇਖਿਆ ਸੀ। ਇੰਸਪੈਕਟਰ ਜੋਅ ਹੰਟਰ ਨੇ ਕਿਹਾ ਕਿ ਇੱਕ ਯੂਨਿਟ ਤੇਜ਼ੀ ਨਾਲ ਘਟਨਾ ਸਥਾਨ ‘ਤੇ ਪਹੁੰਚਿਆ ਸੀ, ਜਿੱਥੇ ਉਹ ਕਥਿਤ ਤੌਰ ‘ਤੇ ਹੋਰ ਕਾਰ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਗਰੋਂ ਪੁਲਿਸ ਨੇ ਉਸਨੂੰ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਸੀ।
![alleged car burglar caught](https://www.sadeaalaradio.co.nz/wp-content/uploads/2024/06/WhatsApp-Image-2024-06-10-at-13.41.14-950x534.jpeg)