ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਨੂੰ ਛੱਡ ਕੇ ਕੋਈ ਹੈਰਾਨੀਜਨਕ ਨਤੀਜੇ ਨਹੀਂ ਆਏ ਹਨ। ਲੋਕਾਂ ਨੇ ਕਾਂਗਰਸ ਨੂੰ ਸੱਤ ਸੀਟਾਂ ਦੇ ਕੇ ਆਪਣਾ ਭਰੋਸਾ ਕਾਇਮ ਰੱਖਿਆ ਹੈ। ਜਦਕਿ
ਪਿਛਲੀ ਵਾਰ ਕਾਂਗਰਸ ਪਾਰਟੀ ਨੂੰ ਅੱਠ ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਵੀ ਪੰਜਾਬ ‘ਚ ਕੋਈ ਚਮਤਕਾਰ ਨਹੀਂ ਦਿਖਾ ਸਕੀ। ਭਾਜਪਾ ਸੂਬੇ ‘ਚ ਇਕ ਵੀ ਸੀਟ ਨਹੀਂ ਮਿਲੀ, ਜਦੋਂ ਕਿ 2019 ਵਿਚ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਸਨ।
ਅੰਮ੍ਰਿਤਸਰ – ਗੁਰਜੀਤ ਸਿੰਘ ਔਜਲਾ (ਕਾਂਗਰਸ)
ਜਲੰਧਰ – ਸਾਬਕਾ CM ਚਰਨਜੀਤ ਸਿੰਘ ਚੰਨੀ (ਕਾਂਗਰਸ)
ਫਤਿਹਗੜ੍ਹ ਸਾਹਿਬ – ਡਾ.ਅਮਰ ਸਿੰਘ (ਕਾਂਗਰਸ)
ਫਿਰੋਜ਼ਪੁਰ – ਸ਼ੇਰ ਸਿੰਘ ਘੁਬਾਇਆ (ਕਾਂਗਰਸ)
ਪਟਿਆਲਾ – ਡਾ ਧਰਮਵੀਰ ਸਿੰਘ ਗਾਂਧੀ (ਕਾਂਗਰਸ)
ਲੁਧਿਆਣਾ – ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ)
ਗੁਰਦਾਸਪੁਰ – ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)
ਹੁਸ਼ਿਆਰਪੁਰ – ਡਾ ਰਾਜ ਕੁਮਾਰ ਚੱਬੇਵਾਲ (ਆਪ)
ਆਨੰਦਪੁਰ ਸਾਹਿਬ – ਮਲਵਿੰਦਰ ਸਿੰਘ ਕੰਗ (ਆਪ)
ਸੰਗਰੂਰ – ਗੁਰਮੀਤ ਸਿੰਘ ਮੀਤ ਹੇਅਰ (ਆਪ)
ਬਠਿੰਡਾ – ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ)
ਫ਼ਰੀਦਕੋਟ – ਸਰਬਜੀਤ ਸਿੰਘ ਖਾਲਸਾ
ਖਡੂਰ ਸਾਹਿਬ – ਅੰਮ੍ਰਿਤਪਾਲ ਸਿੰਘ