ਨਿਊਜ਼ੀਲੈਂਡ ‘ਚ ਅਜੇ ਵੀ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਭਾਵੇ ਕੋਰੋਨਾ ਦੀ ਰਫਤਾਰ ਵਿੱਚ ਕਮੀ ਆਈ ਹੈ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਉੱਥੇ ਹੀ ਸ਼ਨੀਵਾਰ ਨੂੰ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਕਮਿਊਨਿਟੀ ਵਿੱਚ 16 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਦਰਜ ਹੋਏ ਹਨ। ਡੈਲਟਾ ਪ੍ਰਕੋਪ ਵਿੱਚ ਹੁਣ ਕੁੱਲ ਮਾਮਲਿਆਂ ਦੀ ਗਿਣਤੀ 1146 ਹੈ, ਜਿਨ੍ਹਾਂ ਵਿੱਚੋਂ 920 ਹੁਣ ਠੀਕ ਹੋ ਗਏ ਹਨ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਦੇ ਕੁੱਲ ਪੁਸ਼ਟੀ ਕੀਤੇ ਕੇਸ 3806 ਹਨ।
ਇਸ ਦੇ ਨਾਲ ਹੀ ਇਸ ਵੇਲੇ ਹਸਪਤਾਲ ਵਿੱਚ 13 ਕੇਸ ਹਨ, ਸਾਰੇ ਮਾਮਲੇ ਆਕਲੈਂਡ ਖੇਤਰ ਦੇ ਹਨ; ਆਕਲੈਂਡ ਹਸਪਤਾਲ ਵਿਖੇ ਸੱਤ, ਮਿਡਲਮੋਰ ਵਿੱਚ ਪੰਜ ਅਤੇ ਨੌਰਥ ਸ਼ੋਰ ਵਿਖੇ ਇੱਕ ਮਰੀਜ਼ ਦਾਖਲ ਹੈ। ਜਦਕਿ ਚਾਰ ਮਰੀਜ਼ ਆਈਸੀਯੂ ਵਿੱਚ ਹਨ।