ਨਿਊਜ਼ੀਲੈਂਡ ਵਾਸੀਆਂ ਨੂੰ ਜਲਦ ਨਵੇਂ ਪ੍ਰਧਾਨ ਮੰਤਰੀ ਮਿਲਣ ਜਾ ਰਹੇ ਹਨ। ਹੈਰਾਨ ਨਾ ਹੋਵੋ ਦੱਸਦੇ ਹਾਂ ਕਿੰਝ ? ਦਰਅਸਲ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਇਸ ਸਮੇਂ ਵਿਦੇਸ਼ੀ ਦੌਰਿਆਂ ‘ਤੇ ਹਨ ਇਸੇ ਕਾਰਨ ਡੇਵਿਡ ਸੀਮੌਰ ਨੂੰ ਹੁਣ ਐਕਟਿੰਗ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ ਪ੍ਰਧਾਨ ਮੰਤਰੀ ਲਕਸਨ ਤੇ ਉਪ ਪ੍ਰਧਾਨ ਮੰਤਰੀ ਪੀਟਰਜ਼ ਦੀ ਗੈਰਮੌਜੂਦਗੀ ‘ਚ ਦਫਤਰੀ ਕੰਮਾਂ ਨੂੰ ਸਿਰੇ ਚੜਾਉਣ ਲਈ ਡੇਵਿਡ ਸੀਮੌਰ ਐਕਟਿੰਗ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
![david seymour is going to be](https://www.sadeaalaradio.co.nz/wp-content/uploads/2024/06/WhatsApp-Image-2024-06-03-at-08.50.19-950x534.jpeg)