ਇੱਕ ਜੈੱਟਸਟਾਰ ਏਅਰਕ੍ਰਾਫਟ ਨੂੰ ਖਰਾਬ ਸਥਿਤੀਆਂ ਦੇ ਕਾਰਨ ਅੱਧ ਰਸਤੇ ‘ਚੋਂ ਵਾਪਿਸ ਮੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਫਤੇ ਖ਼ਰਾਬੀ ਦਾ ਸਾਹਮਣਾ ਕਰਨ ਵਾਲੀ ਇਹ ਦੂਜੀ ਉਡਾਣ ਹੈ। ਇਸ ਤੋਂ ਪਹਿਲਾਂ ਆਕਲੈਂਡ ਤੋਂ ਡੁਨੇਡਿਨ ਜਾਣ ਵਾਲੀ ਇੱਕ ਫਲਾਈਟ ‘ਚ ਵੀ ਸ਼ਨੀਵਾਰ ਦੁਪਹਿਰ ਨੂੰ ਦਿੱਕਤ ਆਈ ਸੀ। ਏਅਰਲਾਈਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈ।
![jetstar flight turned back](https://www.sadeaalaradio.co.nz/wp-content/uploads/2024/06/WhatsApp-Image-2024-06-02-at-09.10.21-950x534.jpeg)