ਮੰਗਲਵਾਰ ਨੂੰ ਆਏ ਤੂਫਾਨ ਤੋਂ ਬਾਅਦ ਅੱਜ ਸਵੇਰ ਤੱਕ ਵੀ ਸੈਂਕੜੇ ਘਰ ਬਿਜਲੀ ਤੋਂ ਬਿਨਾਂ ਦਿਨ ਕੱਟਣ ਲਈ ਮਜ਼ਬੂਰ ਹਨ। ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਅਤੇ ਵੀਰਵਾਰ ਦੇ ਸ਼ੁਰੂ ਵਿੱਚ 120km/h ਦੀ ਰਫ਼ਤਾਰ ਨਾਲ ਆਏ ਝੱਖੜ ਨੇ ਕਾਫੀ ਜਿਆਦਾ ਨੁਕਸਾਨ ਕੀਤਾ ਸੀ। ਵੈਕਟਰ ਨੇ ਕਿਹਾ ਸੀ ਕਿ ਆਕਲੈਂਡ ਖੇਤਰ ਵਿੱਚ ਤੇਜ਼ ਹਨੇਰੀ ਨੇ ਦਰਖਤਾਂ ਅਤੇ ਪਾਵਰ ਲਾਈਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਪੁਕੇਕੋਹੇ, ਵਾਈਉਕੂ, ਪੋਕੇਨੋ, ਪਾਪਰਾਟਾ ਅਤੇ ਮਰਸਰ ਦੇ ਨੇੜੇ 200 ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹਨ। ਰੋਡਨੀ ਜ਼ਿਲ੍ਹੇ ਵਿੱਚ ਇੱਕ ਅਪ੍ਰਮਾਣਿਤ ਸੰਖਿਆ ਬਿਜਲੀ ਤੋਂ ਬਿਨਾਂ ਹੈ – ਜਦਕਿ ਵੇਲਸਫੋਰਡ, ਵਾਰਕਵਰਥ, ਅਤੇ ਵੇਟਾਕੇਰੇ ਰੇਂਜ ਦੇ ਆਲੇ-ਦੁਆਲੇ ਬਹੁਤ ਸਾਰੇ ਘਰ ਵੀ ਬਿਜਲੀ ਨੂੰ ਬਿਨਾਂ ਰਹਿਣ ਲਈ ਮਜ਼ਬੂਰ ਹਨ। ਉੱਥੇ ਹੀ ਵਾਈਕਾਟੋ ਵਿੱਚ, 44 ਸੰਪਤੀਆਂ ਵਿੱਚ ਬਿਜਲੀ ਨਹੀਂ ਹੈ, ਅਤੇ ਕੋਰੋਮੰਡਲ ਵਿੱਚ 27 ਸੰਪਤੀਆਂ, ਟੇਮਜ਼ ਵਿੱਚ ਨੌਂ ਘਰ ਲਾਈਟ ਦੀ ਉਡੀਕ ਕਰ ਰਹੇ ਹਨ।
![hundreds still without power](https://www.sadeaalaradio.co.nz/wp-content/uploads/2024/05/fh-950x584.jpg)