ਜੇਕਰ ਤੁਸੀਂ ਨਿਊਜ਼ੀਲੈਂਡ ਦੇ ਵਾਸੀ ਹੋ ਅਤੇ ਟ੍ਰੇਨ ਜ਼ਰੀਏ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ ਕਿੰਗਸ ਵੀਕੈਂਡ ਦੌਰਾਨ ਯਾਨੀ 31 ਮਈ ਤੋਂ 3 ਜੂਨ ਤੱਕ ਆਕਲੈਂਡ ਵਿੱਚ ਟ੍ਰੇਨਾਂ ਬੰਦ ਰਹਿਣਗੀਆਂ। ਆਕਲੈਂਡ ਟ੍ਰਾਂਸਪੋਰਟ ਵੱਲੋਂ ਆਕਲੈਂਡ ਰੇਲ ਨੈੱਟਵਰਕ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਇਸ ਸਮੇਂ ਦੌਰਾਨ ਆਕਲੈਂਡ ਟ੍ਰਾਂਸਪੋਰਟ ਵੱਲੋਂ ਸਾਰੇ ਰੂਟਾਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ਸਬੰਧੀ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਜਰਨੀ ਪਲੇਨਰ ਜਾਂ ਏ ਟੀ ਮੋਬਾਇਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ‘ਪਲੇਨ ਯੂਅਰ ਜਰਨੀ’ ਲਿੰਕ ‘ਤੇ ਵੀ ਲਈ ਜਾ ਸਕਦੀ ਹੈ।
https://at.govt.nz/bus-train-ferry/journey-planner