ਆਕਲੈਂਡ ‘ਚ ਰੇਲ ਗੱਡੀਆਂ ਨੂੰ ਕੁੱਝ ਸਮੇਂ ਲਈ ਰੋਕੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਡੋਬੈਂਕ ਨੇੜੇ ਟ੍ਰੈਕ ‘ਤੇ ਇੱਕ ਦਰੱਖਤ ਡਿੱਗਣ ਕਾਰਨ ਆਕਲੈਂਡ ਦੀ ਪੂਰਬੀ ਲਾਈਨ ‘ਤੇ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਆਕਲੈਂਡ ਟਰਾਂਸਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਵੇਟੇਮਾਟਾ (ਆਕਲੈਂਡ ਸੀਬੀਡੀ) ਅਤੇ ਓਟਾਹੂਹੂ ਵਿਚਕਾਰ ਸਾਰੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਓਟਾਹੂਹੂ ਅਤੇ ਮਾਨੁਕਾਊ ਵਿਚਕਾਰ ਸੇਵਾਵਾਂ ਜਾਰੀ ਹਨ। ਯਾਤਰੀਆਂ ਨੂੰ ਤਾਕੀਦ ਕੀਤੀ ਜਾ ਰਹੀ ਹੈ ਕਿ ਉਹ ਅੱਪ-ਟੂ-ਡੇਟ ਜਾਣਕਾਰੀ ਲਈ ਲਾਈਵ ਡਿਪਾਰਚਰ ਬੋਰਡ ਚੈੱਕ ਕਰਨ। ਦੱਸ ਦੇਈਏ ਕਿ ਬੱਸਾਂ ਪ੍ਰਭਾਵਿਤ ਸਟੇਸ਼ਨਾਂ ਤੋਂ ਆਉਣ-ਜਾਣ ਲਈ ਰੇਲ ਟਿਕਟਾਂ ਸਵੀਕਾਰ ਕਰਨਗੀਆਂ।
ਕੀਵੀਰੇਲ ਦੇ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਦਰੱਖਤ ਨੂੰ ਹਟਾਉਣ ਵਿੱਚ ਸਹਾਇਤਾ ਕਰ ਰਿਹਾ ਹੈ ਅਤੇ ਇੰਨ੍ਹਾਂ ਲਾਈਨਾਂ ਨੂੰ ਬਿਜਲੀ ਸਪਲਾਈ ਵੀ ਬੰਦ ਕਰਨ ਦੀ ਬੇਨਤੀ ਕੀਤੀ ਹੈ। ਪਰ ਆਕਲੈਂਡ ਟਰਾਂਸਪੋਰਟ ਅਤੇ ਕੀਵੀਰੇਲ ਨੇ ਸੇਵਾਵਾਂ ਦੁਬਾਰਾ ਸ਼ੁਰੂ ਹੋਣ ਦਾ ਕੋਈ ਅਨੁਮਾਨਿਤ ਸਮਾਂ ਨਹੀਂ ਦੱਸਿਆ।
https://x.com/AT_TravelAlerts/status/1795943146146148575