ਦੁਨੀਆ ਭਰ ‘ਚ ਜਿੱਥੇ ਕਈ ਦੇਸ਼ ਆਬਾਦੀ ਵਧਣ ਕਾਰਨ ਚਿੰਤਤ ਹਨ ਉੱਥੇ ਕਈ ਦੇਸ਼ ਘਟ ਰਹੀ ਆਬਾਦੀ ਕਾਰਨ ਸੋਚਾਂ ‘ਚ ਹਨ। ਨਿਊਜ਼ੀਲੈਂਡ ਦੀ ਆਬਾਦੀ ਦੀ ਜੇਕਰ ਗੱਲ ਕਰੀਏ ਤਾਂ ਇਹ 5 ਮਿਲੀਅਨ ਤੋਂ ਵੱਧ ਹੈ। ਪਰ ਹੁਣ ਦੇਸ਼ ਦੀ ਅਬਾਦੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਲੋਅ ਫਰਟੇਲਟੀ ਤੇ ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਦੀ ਆਬਾਦੀ ਵਧਣ ਦੀ ਦਰ ਘਟਾ ਦਿੱਤੀ ਹੈ। ਉੱਥੇ ਹੀ ਜੇਕਰ ਮਾਓਰੀ ਭਾਈਚਾਰੇ ਦੀ ਆਬਾਦੀ ਦੀ ਗੱਲ ਕਰੀਏ ਤਾਂ ਉਸ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇਕਰ ਲੰਘੇ 5 ਸਾਲਾਂ ਦੀ ਗੱਲ ਕਰੀਏ ਤਾਂ ਆਂਕੜਿਆਂ ਮੁਤਾਬਿਕ ਦੇਸ਼ ਦੀ ਆਬਾਦੀ ‘ਚ ਸਿਰਫ 300,000 ਦਾ ਵਾਧਾ ਹੋਇਆ ਹੈ। ਜੇਕਰ 2013 ਤੋਂ 2019 ਦੇ ਦੌਰਾਨ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਦਰ 10.8 ਫੀਸਦੀ ਸੀ, ਜਦਕਿ ਪਿਛਲੇ 5 ਸਾਲ ਦੌਰਾਨ ਇਹ ਦਰ ਘਟ ਕੇ 6.3 ਫੀਸਦੀ ਤੱਕ ਪਹੁੰਚ ਗਈ ਹੈ। ਹੁਣ ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਦੇਸ਼ ‘ਚ ਬਜ਼ੁਰਗਾਂ ਦੀ ਗਿਣਤੀ ‘ਚ ਵੀ ਵੱਡਾ ਵਾਧਾ ਹੋਇਆ ਹੈ।
![a decrease in nz's population growth rate](https://www.sadeaalaradio.co.nz/wp-content/uploads/2024/05/WhatsApp-Image-2024-05-29-at-8.21.16-AM-950x534.jpeg)