ਅਸੀਂ ਅਕਸਰ ਹੀ ਦੇਖਿਆ ਹੈ ਕਿ ਭਾਰਤ ‘ਚ ਅਸੀਂ ਆਪਣੀ ਮਰਜ਼ੀ ਨਾਲ ਘਰਾਂ ‘ਚ ਖੜ੍ਹੇ ਦਰੱਖਤਾਂ ਨੂੰ ਕੱਟ ਦਿੰਦੇ ਹਾਂ। ਪਰ ਅੱਜ ਦਰੱਖਤ ਦੀ ਕਟਾਈ ਨਾਲ ਜੁੜੀ ਅਜਿਹੀ ਖਬਰ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਸੁਣ ਤੁਸੀ ਵੀ ਹੈਰਾਨ ਹੋ ਜਾਵੋਂਗੇ, ਦਰਅਸਲ ਆਕਲੈਂਡ ਕਾਉਂਸਲ ਨੇ ਬਿਨ੍ਹਾਂ ਮਨਜ਼ੂਰੀ ‘ਸੁਰੱਖਿਅਤ ਦਰੱਖਤ’ ਕੱਟਣ ਦੇ ਦੋਸ਼ ਤਹਿਤ ਇੱਕ ਕੰਪਨੀ ਨੂੰ $42,000 ਦਾ ਮੋਟਾ ਜੁਰਮਾਨਾ ਕੀਤਾ ਹੈ।
ਕਾਉਂਸਲ ਨੇ ਆਕਲੈਂਡ ਦੀ ਆਰਬਰ ਵਰਕਸ ਕੰਪਨੀ ਨੂੰ ਮੌਂਟਰੇਰੀ ਸਾਈਪ੍ਰਸ ਨਾਮ ਦਾ ਸੁਰੱਖਿਅਤ ਦਰੱਖਤ ਬਿਨ੍ਹਾਂ ਮਨਜੂਰੀ ਕੱਟਣ ਦੇ ਦੋਸ਼ ਤਹਿਤ ਜੁਰਮਾਨਾ ਕੀਤਾ ਹੈ। ਮਾਲਕਣ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਦਰੱਖਤ ਉੱਤਲੇ ਹਿੱਸੇ ਤੋਂ ਮਰ ਰਿਹਾ ਸੀ, ਪਰ ਨਿਯਮਾਂ ਮੁਤਾਬਿਕ ਦਰੱਖਤ ਦੀ ਕਟਾਈ ਸਬੰਧੀ ਮਨਜ਼ੂਰੀ ਜਰੂਰੀ ਸੀ ਇਸ ਲਈ ਬਿਨਾਂ ਮਨਜ਼ੂਰੀ ਕੀਤੇ ਇਸ ਕੰਮ ਲਈ ਆਰਬਰ ਵਰਕਸ ਨੂੰ $42,000 ਦਾ ਜੁਰਮਾਨਾ ਕੀਤਾ ਗਿਆ ਹੈ।