ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵੀਰਵਾਰ ਨੂੰ ਨਿਊਜ਼ੀਲੈਂਡ ਦੀਆਂ ਸੜਕਾਂ ਤੁਹਾਨੂੰ ਜਾਮ ਮਿਲਣਗੀਆਂ। ਦੱਸ ਦੇਈਏ ਟੀ ਪਾਟੀ ਮਾਓਰੀ ਦੇ ਸੱਦੇ ‘ਤੇ ਦੇਸ਼ ਭਰ ‘ਚ ਵੱਸਦਾ ਮਾਓਰੀ ਭਾਈਚਾਰਾ ਵੀਰਵਾਰ ਨੂੰ ਸੜਕਾਂ ‘ਤੇ ਉਤਰਣ ਜਾ ਰਿਹਾ ਹੈ। ਦੇਸ਼ ਭਰ ‘ਚ ਭਲਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਹਿਮ ਗੱਲ ਹੈ ਕਿ ਇਸ ਦੌਰਾਨ ਟ੍ਰੈਫਿਕ ਨੂੰ ਲੈ ਕੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟਾਂ ਅਨੁਸਾਰ ਆਕਲੈਂਡ ‘ਚ ਪ੍ਰਦਰਸ਼ਨਕਾਰੀ ਮੋਟਰਵੇਅ ਆਨ-ਰੈਂਪਸ, ਨਾਰਥ, ਸਾਊਥ, ਵੈਸਟ ਵਿਖੇ ਸਵੇਰੇ 6.30 ਪ੍ਰਦਰਸ਼ਨ ਕਰਨਗੇ। ਜਦਕਿ ਟੀ ਪਾਟੀ ਮਾਓਰੀ ਨੇ ਇਸਨੂੰ ਰਾਂਗਾਟੀਰਾ ਰੈਵਲਿਉਸ਼ਨ ਦਾ ਨਾਮ ਦਿੱਤਾ ਹੈ ਤੇ ਇਹ ਰੋਸ ਪ੍ਰਦਰਸ਼ਨ ਮਾਓਰੀਆਂ ‘ਤੇ ਵੱਧ ਰਹੇ ਹਮਲਿਆਂ ਦੇ ਕਾਰਨ ਕੀਤੇ ਜਾਣਗੇ।
ਇੱਕ ਰਿਪੋਰਟ ਮੁਤਾਬਿਕ West Auckland, BP Hobsonville, South Auckland, Z Petrol station. North Auckland, Palmers Albany Garden Centre. Central Auckland, Aotea Square. a mass hīkoi to Parliament in Wellington. Whangārei, Farmer’s car park. Kaitāia, Commerce St. Christchurch, Bridge of Remembrance Nelson, Church steps. ਵਿਖੇ ਇਹ ਪ੍ਰਦਰਸ਼ਨ ਕੀਤੇ ਜਾਣਗੇ।