ਕੁੱਝ ਦਿਨ ਪਹਿਲਾਂ ਮੌਸਮ ਵਿਭਾਗ ਨੇ ਨਿਊਜ਼ੀਲੈਂਡ ਵਾਸੀਆਂ ਲਈ ਚਿਤਾਵਨੀ ਜਾਰੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਭਵਿੱਖਬਾਣੀ ਅਨੁਸਾਰ ਅੱਜ ਕ੍ਰਾਈਸਚਰਚ ਸਮੇਤ ਕੈਂਟਰਬਰੀ ਦੇ ਬਹੁਤੇ ਇਲਾਕਿਆਂ ਵਿੱਚ ਤੜਕਸਾਰ ਕੜਾਕੇ ਦੀ ਠੰਢ ਪਈ ਹੈ। ਠੰਢ ਦਾ ਅੰਦਾਜ਼ਾ ਤੁਸੀਂ ਤਾਪਮਾਨ ਤੋਂਲਾ ਸਕਦੇ ਹੋ ਕਿਉਂਕ ਅੱਜ ਤਾਪਮਾਨ 1 ਡਿਗਰੀ ਸੈਲਸੀਅਸ ਤੱਕ ਦਰਜ ਹੋਇਆ ਹੈ। ਹਾਲਾਂਕਿ ਜਿਵੇਂ-ਜਿਵੇਂ ਦਿਨ ਅੱਗੇ ਵਧਿਆ ਤਾਂ ਤਾਪਮਾਨ ‘ਚ ਕਾਫੀ ਵਾਧਾ ਹੋ ਗਿਆ ਹੈ ਹੁਣ ਦੀ ਜੇਕਰ ਗੱਲ ਕਰੀਏ ਤਾਂ ਕ੍ਰਾਈਸਚਰਚ ਵਿੱਚ ਤਾਪਮਾਨ 14 ਡਿਗਰੀ ਤੱਕ ਪਹੁੰਚ ਚੁੱਕਾ ਹੈ। ਪਰ ਆਉਣ ਵਾਲੇ ਦਿਨਾਂ ‘ਚ ਠੰਢ ਹੋਰ ਵੀ ਵੱਧਣ ਦੀ ਸੰਭਾਵਨਾ ਜਤਾਈ ਗਈ ਹੈ।