ਨਿਊਜ਼ੀਲੈਂਡ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਰਫਤਾਰ ਵਿੱਚ ਹੋਣ ਨਿਰੰਤਰ ਕਮੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ ਨੌਂ ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਸਾਹਮਣੇ ਆਏ ਹਨ, ਪਬਲਿਕ ਹੈਲਥ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮੈਕਲਨੇ ਨੇ ਵੈਲਿੰਗਟਨ ਵਿੱਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ।
ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 1131 ਹੈ, ਜਿਨ੍ਹਾਂ ਵਿੱਚੋਂ 902 ਹੁਣ ਠੀਕ ਹੋ ਗਏ ਹਨ। ਵੀਰਵਾਰ ਦੇ 15 ਮਾਮਲਿਆਂ ਵਿੱਚੋਂ, ਇਸ ਵੇਲੇ ਸਿਰਫ ਇੱਕ ਹੀ ਅਣਲਿੰਕ ਰਹਿ ਗਿਆ ਹੈ ਅਤੇ ਉਸਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਸਮੇ ਹਸਪਤਾਲ ਵਿੱਚ 13 ਕੇਸ ਹਨ, ਜਿਨ੍ਹਾਂ ਵਿੱਚੋਂ ਤਿੰਨ ਆਈਸੀਯੂ ਵਿੱਚ ਹਨ।