ਸਾਊਥਲੈਂਡ ਇਲਾਕੇ ‘ਚ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ ਹੈ। ਦਰਅਸਲ ਇੱਥੇ ਇੱਕ ਕਮਿਊਨਿਟੀ ਹਾਲ ਦੀ ਕੰਧ ਨੂੰ ਤੋੜਦਿਆਂ ਇੱਕ ਸਿਲਵਰ ਯੂਟ ਅੰਦਰ ਜਾ ਵੜਿਆ। ਫੇਸਬੁੱਕ ‘ਤੇ ਇੱਕ ਪੋਸਟ ਵਿੱਚ, ਸਾਊਥਲੈਂਡ ਡਿਸਟ੍ਰਿਕਟ ਕਾਉਂਸਿਲ ਨੇ ਓਰਾਵੀਆ ਹਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ‘ਚ ਇੱਕ ਕੰਧ ਦੇ ਨਾਲ ਇੱਕ ਵੱਡਾ ਪਾੜ ਨਜ਼ਰ ਆ ਰਿਹਾ ਹੈ ਅਤੇ Ute ਮਲਬੇ ਵਿੱਚ ਢੱਕਿਆ ਹੋਇਆ ਸੀ। ਪੋਸਟ ‘ਚ ਕਿਹਾ ਗਿਆ ਹੈ ਕਿ ਹਾਲ “ਕਾਫ਼ੀ ਸਮੇਂ ਲਈ ਬੰਦ” ਰਹੇਗਾ। ਉੱਥੇ ਹੀ ਪੋਸਟ ‘ਚ ਇਹ ਵੀ ਲਿਖਿਆ ਗਿਆ ਹੈ ਕਿ ਰਾਹਤ ਵਾਲੀ ਗੱਲ ਹੈ ਕਿ ਡਰਾਈਵਰ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੀ ਰਾਤ ਲਗਭਗ 11 ਵਜੇ ਪੂਰਬੀ ਬੁਸ਼ ਵਿੱਚ ਓਹਾਈ ਕਲਿਫਡੇਨ ਹਾਈਵੇਅ ਉੱਤੇ ਵਾਪਰੇ ਹਾਦਸੇ ਦੀ ਰਿਪੋਰਟ ਮਿਲੀ ਸੀ। ਫਿਲਹਾਲ “ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।”
![ute smashes through wall](https://www.sadeaalaradio.co.nz/wp-content/uploads/2024/05/WhatsApp-Image-2024-05-23-at-8.37.25-AM-950x534.jpeg)