[gtranslate]

ਕੁਈਨ’ਜ਼ ਸਰਵਿਸ ਮੈਡਲ ਹਾਸਿਲ ਕਰ ਚੁੱਕੇ ਨਿਊਜ਼ੀਲੈਂਡ ਦੇ ਪੰਜਾਬੀ ਕਾਰੋਬਾਰੀ ਨੂੰ $1 ਮਿਲੀਅਨ ਅਦਾ ਕਰਨ ਦੇ ਹੁਕਮ ਹੋਏ ਜਾਰੀ ! ਜਾਣੋ ਕਿਉਂ ?

New Zealand's Punjabi businessman ordered to

ਨਿਊਜ਼ੀਲੈਂਡ ਦੇ ਕਾਰੋਬਾਰੀ ਤੇ ਜਸਟਿਸ ਆਫ ਪੀਸ ਦਵਿੰਦਰ ਸਿੰਘ ਰਾਹਲ ਅਤੇ ਉਨ੍ਹਾਂ ਦੀ ਕੰਪਨੀ ਫਰਸਟ ਟਰਸਟ ਲਿਮਟਿਡ ਨੂੰ $1 ਮਿਲੀਅਨ ਦੇ ਕਰੀਬ ਭੁਗਤਾਨ ਕਰਨ ਦੇ ਹੁਕਮ ਜਾਰੀ ਹੋਏ ਹਨ। ਦੱਸ ਦੇਈਏ ਦਵਿੰਦਰ ਸਿੰਘ ਰਾਹਲ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸਨਮਾਨਾ ‘ਚੋਂ ਇੱਕ ਕੁਈਨ’ਜ਼ ਸਰਵਿਸ ਮੈਡਲ ਨੂੰ ਵੀ ਹਾਸਿਲ ਕਰ ਚੁੱਕੇ ਹਨ। ਉੱਥੇ ਹੀ ਭੁਗਤਾਨ ਕਰਨ ਦੇ ਇਹ ਹੁਕਮ ਲੀਕੇਜ ਵਾਲਾ ਘਰ ਵੇਚਣ ਦੇ ਮਾਮਲੇ ‘ਚ ਹੋਏ ਹਨ। ਉਨ੍ਹਾਂ ਦੀ ਕੰਪਨੀ ਨੇ ਗੁਡਵੁਡ ਹਾਈਟਸ ਮੈਨੁਕਾਊ ਵਿਖੇ 2020 ਵਿੱਚ ਇੱਕ ਘਰ ਵੇਚਿਆ ਸੀ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਵਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਹਾਲਾਂਕਿ ਦਵਿੰਦਰ ਸਿੰਘ ਨੇ ਇਸ ਫੈਸਲੇ ਸਬੰਧੀ ਨਰਾਜ਼ਗੀ ਜਤਾਉਂਦਿਆਂ ਫੈਸਲੇ ਵਿਰੁੱਧ ਅਪੀਲ ਕਰਨ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *