KKR vs SRH: ਕੋਲਕਾਤਾ ਨਾਈਟ ਰਾਈਡਰਜ਼ ਨੇ IPL 2024 ਦੇ ਪਹਿਲੇ ਕੁਆਲੀਫਾਇਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਕੇਕੇਆਰ ਨੇ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਕੀਤੀਆਂ ਅਤੇ ਅੰਤ ਵਿੱਚ ਵੈਂਕਟੇਸ਼ ਅਈਅਰ ਅਤੇ ਸ਼੍ਰੇਅਸ ਅਈਅਰ ਦੀ 97 ਦੌੜਾਂ ਦੀ ਸਾਂਝੇਦਾਰੀ ਦੇ ਆਧਾਰ ‘ਤੇ ਕੁਆਲੀਫਾਇਰ ਮੈਚ ਜਿੱਤ ਕੇ ਆਈਪੀਐਲ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ। SRH ਪਹਿਲਾਂ ਖੇਡਦੇ ਹੋਏ 159 ਦੌੜਾਂ ਦੇ ਸਕੋਰ ‘ਤੇ ਹੀ ਸੀਮਤ ਰਹੀ। ਰਾਹੁਲ ਤ੍ਰਿਪਾਠੀ ਨੇ ਟੀਮ ਲਈ 55 ਦੌੜਾਂ ਦੀ ਅਹਿਮ ਪਾਰੀ ਖੇਡੀ। ਪੈਟ ਕਮਿੰਸ ਨੇ ਵੀ ਆਖਰੀ ਓਵਰਾਂ ਵਿੱਚ 30 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਜਦੋਂ ਟੀਚੇ ਦਾ ਪਿੱਛਾ ਕਰਨ ਲਈ ਉਤਰਿਆ ਤਾਂ ਇਸ ਵਾਰ ਫਿਲ ਸਾਲਟ ਓਪਨਿੰਗ ਨਹੀਂ ਕਰ ਰਿਹਾ ਸੀ ਅਤੇ ਉਸ ਦੀ ਜਗ੍ਹਾ ਰਹਿਮਾਨੁੱਲਾ ਗੁਰਬਾਜ਼ ਨੇ ਸੁਨੀਲ ਨਾਰਾਇਣ ਨਾਲ ਓਪਨਿੰਗ ਕੀਤੀ। ਗੁਰਬਾਜ਼ ਅਤੇ ਨਰਾਇਣ ਵਿਚਾਲੇ 44 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਨੇ ਕੋਲਕਾਤਾ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ ਬਾਕੀ ਦਾ ਕੰਮ ਵੈਂਕਟੇਸ਼ ਅਈਅਰ ਅਤੇ ਸ਼੍ਰੇਅਸ ਅਈਅਰ ਦੀ ਪਾਰੀ ਨੇ ਕੀਤਾ।
![kkr reached-ipl-2024-final](https://www.sadeaalaradio.co.nz/wp-content/uploads/2024/05/WhatsApp-Image-2024-05-21-at-11.27.40-PM-950x534.jpeg)