ਆਕਲੈਂਡ ਦੇ ਦੱਖਣੀ ਮੋਟਰਵੇਅ (ਸਟੇਟ ਹਾਈਵੇਅ 1) ‘ਤੇ ਇੱਕ ਟਰੱਕ ਦੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੜਕ ‘ਤੇ ਲਗਾਤਾਰ ਜਾਮ ਵਾਲੀ ਸਥਿੱਤੀ ਬਣੀ ਹੋਈ ਹੈ। ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਟਾਕਾਨਿਨੀ ਅਤੇ ਪਾਪਾਕੁਰਾ ਵਿਚਕਾਰ ਪਹਿਲਾਂ ਦੋ ਲੇਨਾਂ ਨੂੰ ਰੋਕ ਦਿੱਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਉਹ ਲੇਨ ਲਗਭਗ 12:55 ਵਜੇ ਦੁਬਾਰਾ ਖੁੱਲ੍ਹੀਆਂ ਸੀ ਪਰ ਐਮਰਜੈਂਸੀ ਸੇਵਾਵਾਂ ਅਜੇ ਵੀ ਸੀਨ ‘ਤੇ “ਸਰਗਰਮੀ ਨਾਲ ਹਾਜ਼ਿਰ” ਸਨ। ਇਸ ਲਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
https://x.com/nztaaklnth/status/1792709291637432616