ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ 2024 ਦੇ 68ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ਵਿੱਚ ਥਾਂ ਪੱਕੀ ਕਰ ਲਈ ਹੈ। ਬੇਂਗਲੁਰੂ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਬੈਂਗਲੁਰੂ ਨੇ ਚੇਨਈ ਨੂੰ 27 ਦੌੜਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 218 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਲੇਆਫ ਲਈ ਕੁਆਲੀਫਾਈ ਕਰਨ ਲਈ ਬੈਂਗਲੁਰੂ ਨੂੰ ਚੇਨਈ ਨੂੰ 200 ਦੌੜਾਂ ਤੱਕ ਸੀਮਤ ਕਰਨਾ ਪਿਆ। ਯਾਨੀ ਪਲੇਆਫ ਵਿੱਚ ਜਾਣ ਲਈ ਆਰਸੀਬੀ ਨੂੰ ਇਹ ਮੈਚ 18 ਦੌੜਾਂ ਨਾਲ ਜਿੱਤਣਾ ਸੀ ਪਰ ਟੀਮ 27 ਦੌੜਾਂ ਨਾਲ ਜਿੱਤ ਗਈ।
![rcb defeated csk by 27 runs](https://www.sadeaalaradio.co.nz/wp-content/uploads/2024/05/WhatsApp-Image-2024-05-19-at-8.32.38-AM-950x534.jpeg)