ਐਤਵਾਰ ਸਵੇਰੇ ਇਨਵਰਕਾਰਗਿਲ ਚੌਰਾਹੇ ਨੇੜੇ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਇੱਕ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਸਿਡਨੀ ਅਤੇ ਸੇਂਟ ਐਂਡਰਿਊ ਸੜਕਾਂ ਦੇ ਚੌਰਾਹੇ ਨੇੜੇ ਘਟਨਾ ਸਥਾਨ ‘ਤੇ ਹਨ। ਅਧਿਕਾਰੀਆਂ ਨੂੰ ਸਵੇਰੇ 9.25 ਵਜੇ ਮੌਤ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਨੇ ਕਿਹਾ ਕਿ, “ਇਸ ਸ਼ੁਰੂਆਤੀ ਪੜਾਅ ‘ਤੇ ਅਜੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।”
