South Island ਦੇ ਕੁੱਝ ਹਿੱਸਿਆਂ ਲਈ ਠੰਡ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ, ਬਰਫ਼ਬਾਰੀ ਅਤੇ ਮੀਂਹ ਸਬੰਧੀ ਵੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਕੈਂਟਰਬਰੀ ਦੇ ਪੋਰਟਰਸ ਪਾਸ ਅਤੇ ਮਿਲਫੋਰਡ ਰੋਡ, ਟੇ ਅਨਾਊ ਅਤੇ ਮਿਲਫੋਰਡ ਸਾਉਂਡ ਦੇ ਵਿਚਕਾਰ ਬਰਫ਼ਬਾਰੀ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਸਨ। ਇਸ ਦੌਰਾਨ, ਰਾਤ ਭਰ ਕੈਂਟਰਬਰੀ ਦੇ ਕੁਝ ਹਿੱਸਿਆਂ ਲਈ ਬਰਫ਼ਬਾਰੀ ਸਬੰਧੀ orange ਅਲਰਟ ਜਾਰੀ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਇਲਾਕੇ ਸਾਊਥਲੈਂਡ, ਓਟੇਗੋ,ਸਾਊਥ ਕੈਂਟਰਬਰੀ ਤੇ ਵੈਸਟਲੈਂਡ ਰੇਂਜ਼ਸ ਹੋਣਗੇ। ਇਹ ਚਿਤਾਵਨੀ ਐਤਵਾਰ ਸਵੇਰੇ 9 ਵਜੇ ਤੱਕ ਲਾਗੂ ਹੈ।
ਮੈਟਸਰਵਿਸ ਨੇ ਕਿਹਾ ਕਿ, “ਭਾਰੀ ਬਰਫ ਪ੍ਰਭਾਵਿਤ ਖੇਤਰਾਂ ਵਿੱਚ ਯਾਤਰਾ ਵਿੱਚ ਵਿਘਨ ਪਾ ਸਕਦੀ ਹੈ ਅਤੇ ਦਰੱਖਤਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਠੰਡ ਦੇ ਹਾਲਾਤ ਪਸ਼ੂਆਂ ਲਈ ਤਣਾਅ ਦਾ ਕਾਰਨ ਬਣ ਸਕਦੇ ਹਨ।” ਦੱਸ ਦੇਈਏ 500 ਮੀਟਰ ਤੋਂ ਉੱਪਰ ਦੇ ਇਲਾਕਿਆਂ ‘ਚ ਬਰਫ਼ਬਾਰੀ 20 ਸੈਂਟੀਮੀਟਰ ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ।