ਆਕਲੈਂਡ ਦੇ ਵਾਟਰਵਿਊ ਵਿੱਚ ਬੀਤੀ ਦੇਰ ਰਾਤ ਇੱਕ ਬੱਸ ਡਰਾਈਵਰ ਉੱਤੇ ਹੋਏ ਹਿੰਸਕ ਅਤੇ ਬਿਨਾਂ ਕਿਸੇ ਕਾਰਨ (unprovoked ) ਦੇ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਟੈਕਟਿਵ ਦੇ ਸੀਨੀਅਰ ਸਾਰਜੈਂਟ ਫਿਲ ਕੋਕਸ ਨੇ ਦੱਸਿਆ ਕਿ ਬੱਸ ਦੇ ਇੱਕ ਯਾਤਰੀ ਨੇ ਕਥਿਤ ਤੌਰ ‘ਤੇ ਰਾਤ 10.20 ਵਜੇ ਡਰਾਈਵਰ’ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਡਰਾਈਵਰ ਨੂੰ ਉਸਦੀ ਸੀਟ ਤੋਂ aisle ਤੱਕ ਘਸੀਟਿਆ ਗਿਆ, ਜਿੱਥੇ ਉਸ ਨੂੰ ਯਾਤਰੀ ਨੇ ਕਈ ਵਾਰ ਮਾਰਿਆ। ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਗ੍ਰੇਟ ਨੌਰਥ ਰੋਡ ਸਥਿਤ ਘਟਨਾ ਸਥਾਨ ਤੋਂ ਹਸਪਤਾਲ ਲਿਜਾਇਆ ਗਿਆ। ਕੋਕਸ ਨੇ ਕਿਹਾ ਕਿ ਉਹ ਹੁਣ ਇੱਕ ਗੰਭੀਰ ਪਰ ਸਥਿਰ ਸਥਿਤੀ ਵਿੱਚ ਹੈ।
ਪੁਲਿਸ ਦਾ ਕਹਿਣਾ ਹੈ ਕਿ ਕਥਿਤ ਹਮਲਾਵਰ ਫਿਰ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਗਿਆ। 27 ਸਾਲਾ ਵਿਅਕਤੀ ਨੂੰ ਵੀਰਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ, ਜਿਸਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਅਤੇ ਜਨਤਕ ਸਥਾਨ ਤੇ ਚਾਕੂ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ।