[gtranslate]

ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਅੱਜ ਲੱਗ ਰਿਹਾ ਲਾਇਸੈਂਸ ਬਣਵਾਉਣ ਦਾ ਕੈਂਪ, ਪਰ ਸਿਰਫ਼ ਕੁੱਝ ਲੋਕਾਂ ਦਾ ਹੋਵੇਗਾ ਟੈਸਟ ! ਖੱਜਲ-ਖੁਆਰੀ ਤੋਂ ਬਚਣ ਲਈ ਪੜ੍ਹੋ ਪੂਰੀ ਖ਼ਬਰ

license making camp

ਕੁੱਝ ਦਿਨ ਪਹਿਲਾ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜੇਕਰ ਤੁਸੀਂ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਨਿਊਜ਼ੀਲੈਂਡ ਪੁਲਿਸ ਤੇ ਵੀਟੀਐਨਜੈਡ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 18 ਮਈ ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਤੁਸੀਂ ਵੀ ਲਾਭ ਲੈ ਸਕਦੇ ਹੋ। ਇਸੇ ਸਬੰਧੀ ਹੁਣ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਕੈਂਪ ਲਈ ਰਜਿਸਟ੍ਰੇਸ਼ਨਾਂ ਦੀ ਗਿਣਤੀ ਬਹੁਤ ਜਿਆਦਾ ਹੋ ਗਈ ਹੈ ਇਸ ਕਾਰਨ ਸਾਰਿਆਂ ਨੂੰ ਇੱਕੋ-ਵਾਰ ਟੈਸਟ ਨਹੀਂ ਦੁਆਇਆ ਜਾ ਸਕਦਾ ਇਸ ਨੂੰ ਲੈ ਕੇ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਲਾਇਸੈਂਸ ਬਣਵਾਉਣ ਲਈ ਸਿਰਫ ਲੋਕ ਆਉਣ ਜਿਨ੍ਹਾਂ ਨੂੰ ਮੈਸਜ ਜਾ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ।

ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਵਿਖੇ ਨਿਊਜੀਲੈਂਡ ਪੁਲਿਸ, ਵੀਟੀਐਨਜੈਡ ਵੱਲੋਂ ਆਉਂਦੇ ਕਈ ਵੀਕੈਂਡ ਲਗਾਤਾਰ ਇਹ ਕੈਂਪ ਜਾਰੀ ਰਹਿਣਗੇ ਤੇ ਹਰ ਹਫਤੇ ਕਾਲਾਂ ਕਰਕੇ ਐਪਲੀਕੈਂਟਾਂ ਨੂੰ ਸੱਦਿਆ ਜਾਏਗਾ। ਪਰ ਤੁਹਾਨੂੰ ਓਦੋਂ ਹੀ ਆਉਣ ਦੀ ਜ਼ਰੂਰਤ ਹੈ ਜਦੋਂ ਤੁਹਾਨੂੰ ਬੁਲਾਇਆ ਜਾਵੇ ਕਿਉਂਕ ਬਿਨਾਂ ਬੁਲਾਏ ਆਉਣ ਕਾਰਨ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

https://www.facebook.com/sadeaala87.8FM/videos/412652798399531

https://www.facebook.com/sadeaala87.8FM/videos/412652798399531

Leave a Reply

Your email address will not be published. Required fields are marked *