ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਦਰਅਸਲ ਨਿਊਜੀਲੈਂਡ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਫੌਂਟੇਰਾ ਕੰਪਨੀ ਆਪਣੇ ਕਈ ਮਸ਼ਹੂਰ ਬ੍ਰਾਂਡ ਵੇਚ ਸਕਦੀ ਹੈ। ਜੇਕਰ ਕੰਪਨੀ ਇਹ ਫੈਸਲਾ ਲੈਂਦੀ ਹੈ ਤਾਂ ਇਸਦਾ ਸਿੱਧਾ ਅਸਰ ਨਿਊਜ਼ੀਲੈਂਡ ਵਾਸੀਆਂ ‘ਤੇ ਪਏਗਾ। ਕਿਉਂਕ ਬ੍ਰਾਂਡ ਵਿਕਰੀ ਤੋਂ ਬਾਅਦ ਨਵੇਂ ਖਰੀਦਦਾਰ ਦੇ ਵੱਲੋਂ ਡੇਅਰੀ ਉਤਪਾਦਾਂ ਦੇ ਰੇਟ ‘ਚ ਵਾਧਾ ਕੀਤਾ ਜਾ ਸਕਦਾ ਹੈ। ਜੇਕਰ ਨਵੇਂ ਖਰੀਦਦਾਰ ਦੇ ਵੱਲੋਂ ਵਧੇਰੇ ਮੁਨਾਫਾ ਕਮਾਉਣ ਲਈ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਇਸਦਾ ਸਿੱਧਾ ਅਸਰ ਨਿਊਜ਼ੀਲੈਂਡ ਵਾਸੀਆਂ ‘ਤੇ ਪਏਗਾ। ਰਿਪੋਰਟਾਂ ਅਨੁਸਾਰ ਫੌਂਟੇਰਾ ਨੇ ਆਪਣੇ ਐਂਕਰ, ਮੇਨਲੈਂਡ, ਕਾਪੀਟੀ, ਐਨਲੀਨ, ਐਨਮਮ, ਫਰਨਲੀਫ, ਵੈਸਟਰਨ ਸਟਾਰ, ਪ੍ਰਫੈਕਟ ਇਟਾਲੀਆਨੋ ਬ੍ਰਾਂਡ ਵੇਚਣ ਦੀ ਗੱਲ ਕਹੀ ਹੈ।
![New Zealanders will be hit by inflation](https://www.sadeaalaradio.co.nz/wp-content/uploads/2024/05/WhatsApp-Image-2024-05-18-at-4.30.42-AM-950x534.jpeg)