ਜੇਕਰ ਕੋਈ ਵੀ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਨਿਊਜ਼ੀਲੈਂਡ ਪੁਲਿਸ ਉਸ ਖਿਲਾਫ ਸਖ਼ਤ ਕਾਰਵਾਈ ਕਰਦੀ ਹੈ। ਪਰ ਕੀ ਇਸ ਦੌਰਾਨ ਡਰਾਈਵਰ ਦੇ ਨਾਲ ਬੈਠਾ ਵਿਅਕਤੀ (ਪੈਸੇਂਜਰ/ ਯਾਤਰੀ ) ਸ਼ਰਾਬ ਪੀ ਕੇ ਸਫ਼ਰ ਕਰ ਸਕਦਾ ਹੈ ? ਦੱਸ ਦੇਈਏ ਕਿ ਇਸ ਸਬੰਧੀ ਵੀ ਵੱਖ-ਵੱਖ ਕਾਨੂੰਨ ਹੈ। ਨਿਊਜ਼ੀਲੈਂਡ ਦੇ ਵਿੱਚ ਯਾਤਰੀ ਸਿਰਫ ਓਦੋਂ ਸ਼ਰਾਬ ਪੀ ਸਕਦਾ ਹੈ ਜਦੋਂ ਉਹ ਸ਼ਰਾਬ ਮੁਕਤ ਜੋਨ ਵਿੱਚ ਹੈ, ਜੇਕਰ ਵਿਅਕਤੀ ਪਬੰਦੀ ਵਾਲੇ ਖੇਤਰ ‘ਚ ਸ਼ਰਾਬ ਪੀਂਦਾ ਹੈ ਤਾਂ ਯਾਤਰੀ ਕਾਰਨ ਤੁਹਾਨੂੰ ਵੀ ਮੋਟਾ ਜੁਰਮਾਨਾ ਕੀਤਾ ਜਾ ਸਕਦਾ ਹੈ। ਅਜਿਹਾ ਹੀ ਪਬੰਦੀ ਵਾਲਾ ਨਿਯਮ ਆਸਟ੍ਰੇਲੀਆ ਦੇ ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਨਾਰਦਨ ਟੈਰੀਟਰੀ, ਤਸਮਾਨੀਆ, ਏਸੀਟੀ ਵਿੱਚ ਹੈ ਜਿੱਥੇ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਲਈ ਮੋਟਾ ਜੁਰਮਾਨਾ ਲਗਾਇਆ ਜਾਂਦਾ ਹੈ।
![is it legal for passengers to](https://www.sadeaalaradio.co.nz/wp-content/uploads/2024/05/WhatsApp-Image-2024-05-16-at-12.12.44-PM.jpeg)