ਇਸ ਸਮੇਂ ਇੰਗਲੈਂਡ ਤੋਂ ਸਿੱਖਾਂ ਦਾ ਮਾਣ ਵਧਾਉਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਇੰਗਲੈਂਡ ਦੀ ਧਰਤੀ ‘ਤੇ ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਅਤੇ 18ਵੀਂ ਸਦੀ ਵਿੱਚ ਮਸ਼ਹੂਰ ਹੋਏ ਸਿੱਖਾਂ ਦੇ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਵੱਡਾ ਸਨਮਾਨ ਮਿਲਿਆ ਹੈ। ਦਰਅਸਲ ਡਰਬੀ ਸ਼ਹਿਰ ਦੇ ਪੀਅਰ ਟਰੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਦੇ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਦਾ 10 ਫੁੱਟ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਇਹ ਬੁੱਤ ਉਨ੍ਹਾਂ ਦੇ 300ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੈ।