[gtranslate]

ਨਿਊਜ਼ੀਲੈਂਡ ਵਾਲਿਓ ਚੇਤੇ ਆ ਨਾ, ਕੁੱਝ ਘੰਟਿਆਂ ਤੱਕ Satinder Sartaaj ਆਕਲੈਂਡ ‘ਚ ਲਾਉਣਗੇ ਰੌਣਕਾਂ, ਸ਼ੋਅ ‘ਚ ਲੱਕੀ ਦਰਸ਼ਕ ਜਿੱਤੇਗਾ ਨਵੀਂ ਨਕੋਰ XUV 700 ਗੱਡੀ !

Remove term: satinder sartaj concert in auckland satinder sartaj concert in auckland

ਨਿਊਜ਼ੀਲੈਂਡ ਵਾਸੀਆਂ ਲਈ ਅੱਜ ਦਾ ਦਿਨ ਬਹੁਤ ਖਾਸ ਰਹਿਣ ਵਾਲਾ ਹੈ ਦਰਅਸਲ ਵਿਦੇਸ਼ੀ ਧਰਤੀ ‘ਤੇ ਬੈਠੇ ਪੰਜਾਬੀਆਂ ਨਾਲ ਰੌਣਕਾਂ ਲਾਉਣ ਲਈ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਤਿਆਰ ਹਨ।। ਹਾਂਜੀ ਅੱਜ ਹੀ, ਅੱਜ ਯਾਨੀ ਕਿ 11 ਮਈ 2024 ਦਿਨ ਸ਼ਨੀਵਾਰ ਨੂੰ। ਦੱਸ ਦੇਈਏ ਅੱਜ ਯਾਨੀ ਕਿ 11 ਮਈ ਨੂੰ ਆਕਲੈਂਡ ਦੇ ‘Trust Arena Auckland’ ਵਿਖੇ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇੱਥੇ ਹੁਣ ਇੱਕ ਖਾਸ ਗੱਲ ਇਹ ਹੈ ਕਿ ਸਰਤਾਜ ਦਾ ਸ਼ੋਅ ਤੁਹਾਡੇ ਲਈ ਡਬਲ ਖੁਸ਼ੀਆਂ ਵਾਲਾ ਸਾਬਿਤ ਹੋ ਸਕਦਾ ਹੈ ਕਿਉਂਕ ਇਸ ਸ਼ੋਅ ਦੌਰਾਨ ਤੁਹਾਡੇ ਕੋਲ ਹੈ ਇੱਕ ਨਵੀਂ ਨਕੋਰ XUV 700 ਜਿੱਤਣ ਦਾ ਮੌਕਾ।

ਜੇਕਰ ਤੁਸੀਂ ਅਜੇ ਵੀ ਟਿਕਟਾਂ ਨਹੀਂ ਖਰੀਦੀਆਂ ਤਾਂ ਹੁਣੇ ਆਪਣੀਆਂ ਟਿਕਟਾਂ ਖਰੀਦੋ ਅਤੇ ਨਵੀਂ ਨਕੋਰ ਕਾਰ ਜਿੱਤਣ ਲਈ ਡਰਾਅ ਵਿੱਚ ਸ਼ਾਮਲ ਹੋਵੋ। ਇੱਕ ਹੋਰ ਅਹਿਮ ਗੱਲ ਦੱਸ ਦੇਈਏ ਕਿ ਜੇਤੂ ਵਿਅਕਤੀ ਦਾ ਹਾਲ ‘ਚ ਮੌਜੂਦ ਹੋਣਾ ਜ਼ਰੂਰੀ ਹੋਵੇਗਾ ਨਹੀਂ ਤਾਂ ਫਿਰ ਡਰਾਅ ਅਗਲੇ ਲਈ ਰੋਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਇਹ ਸ਼ੋਅ Firdaus Production In Association ਅਤੇ ਰੇਡੀਓ ਸਾਡੇ ਆਲਾ ਦੀ ਪੇਸ਼ਕਸ਼ ਹੈ। ਉੱਥੇ ਹੀ Punjab Wala Grand Indian Buffet Sweet & Restaurant Christchurch, Akia Immigration, Super Bazaar House of Spice,India Mini Mart Papatoetoe ਅਤੇ Indo Spice World ਦਾ ਵੀ ਇਸ ਪ੍ਰੋਗਰਾਮ ਨੂੰ ਕਰਵਾਉਣ ‘ਚ ਵਿਸ਼ੇਸ ਸਹਿਯੋਗ ਹੈ।

Leave a Reply

Your email address will not be published. Required fields are marked *