ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ ਦਲਜੀਤ ਦਿਲ-ਲੁਮੀਨਾਤੀ ਟੂਰ ਤਹਿਤ ਕੈਨੇਡਾ ‘ਚ ਸ਼ੋਅ ਕਰ ਰਿਹਾ ਹੈ ਹੁਣ ਪੰਜਾਬੀ ਗਾਇਕ ਨੇ ਕੈਨੇਡਾ ਦੇ ਐਡਮਿੰਟਨ ਦੇ ਰੋਜ਼ਰਸ ਪਲੇਸ ‘ਚ ਵੀ ਸੋਲਡ ਆਊਟ ਸ਼ੋਅ ਕੀਤਾ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਨੇ ਇੱਥੇ ਪ੍ਰਫੋਰਮ ਕੀਤਾ ਹੈ। ਇਸ ਤੋਂ ਪਹਿਲਾਂ ਦਿਲਜੀਤ BC Place Stadium ਵਿੱਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ। ਇੱਥੇ ਵੀ ਗਾਇਕ ਨੇ ਇਤਿਹਾਸ ਰਚਿਆ ਸੀ। BC Place Stadium ਵਿੱਚ 54000 ਦਰਸ਼ਕਾਂ ਨੇ ਦਲਜੀਤ ਦਾ ਸ਼ੋਅ ਦੇਖਿਆ ਸੀ।