ਇੱਕ ਕੰਪਨੀ ਮਾਲਕ ਤੇ ਕਰਮਚਾਰੀ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊ ਸਾਊਥ ਵੇਲਜ਼ ਦੀ ਇੱਕ ਕੰਪਨੀ ਨੂੰ ਕਰਮਚਾਰੀ ਨੂੰ ਇੱਕ ਸਾਲ ਦੀ ਤਨਖਾਹ ਦਾ 80 ਫੀਸਦੀ ਅਦਾ ਕਰਨ ਲਈ ਕਿਹਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਮਹਿਲਾ ਕਰਮਚਾਰੀ ਬਿਮਾਰ ਹੋਣ ਕਾਰਨ ਛੁੱਟੀ ‘ਤੇ ਸੀ ਪਰ ਇਸ ਦੌਰਾਨ ਉਸਨੂੰ ਸੁਪਰਵਾਈਜ਼ਰ ਵਲੋਂ ਕਈ ਕਾਲਾਂ ਤੇ ਈਮੇਲਾਂ ਕੀਤੀਆਂ ਗਈਆਂ ਸਨ। ਇਸ ਮਾਮਲੇ ਦੀ ਸੁਣਵਾਈ ਦੌਰਾਨ ਪਰਸਨਲ ਇੰਜਰੀ ਕਮਿਸ਼ਨ ਨੇ ਸੁਪਰਵਾਈਜ਼ਰ ਨੂੰ ਗਲਤ ਠਹਿਰਾਇਆ ਜਿਸ ਕਾਰਨ ਕੰਪਨੀ ਨੂੰ ਕਰਮਚਾਰੀ ਨੂੰ ਇੱਕ ਸਾਲ ਦੀ ਤਨਖਾਹ ਦਾ 80 ਫੀਸਦੀ ਅਦਾ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਅਗਸਤ ‘ਚ ਆਸਟ੍ਰੇਲੀਆ ਭਰ ਵਿੱਚ ਰਾਈਟ ਟੂ ਡਿਸਕੂਨੇਕਟ ਅਮਲ ਵਿੱਚ ਆ ਰਿਹਾ ਹੈ ਇਸ ਦਾ ਮਤਲਬ ਇਹ ਹੋਵੇਗਾ ਕਿ ਛੁੱਟੀ ‘ਤੇ ਕਰਮਚਾਰੀ ਦੀ ਮਰਜ਼ੀ ਹੋਵੇਗੀ ਕਿ ਉਸਨੇ ਮਾਲਕ ਵੱਲੋਂ ਸੰਪਰਕ ਕੀਤੇ ਜਾਣ ‘ਤੇ ਜਵਾਬ ਦੇਣਾ ਹੈ ਜਾਂ ਨਹੀਂ।
![the sick employee had to be contacted](https://www.sadeaalaradio.co.nz/wp-content/uploads/2024/05/WhatsApp-Image-2024-05-09-at-8.19.02-AM-950x534.jpeg)