ਐਤਵਾਰ ਤੜਕੇ ਆਏ 4.2 ਤੀਬਰਤਾ ਦੇ ਭੂਚਾਲ ਨੇ ਕੀਵੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 5km ਡੂੰਘੇ ਭੂਚਾਲ ਨੂੰ Kaikōura ਤੋਂ Palmerston North ਤੱਕ ਮਹਿਸੂਸ ਕੀਤਾ ਗਿਆ, ਅਤੇ Kaikōura ਦੇ 25km ਉੱਤਰ-ਪੱਛਮ ਵਿੱਚ ਸਵੇਰੇ 3:36 ਵਜੇ ਝਟਕੇ ਮਹਿਸੂਸ ਕੀਤੇ ਗਏ। ਉਪਰਲੇ ਦੱਖਣੀ ਟਾਪੂ ਅਤੇ ਹੇਠਲੇ ਉੱਤਰੀ ਟਾਪੂ ਦੇ ਕਈ ਲੋਕਾਂ ਨੇ ਝਟਕੇ ਮਹਿਸੂਸ ਕੀਤੇ ਹਨ। ਭੂਚਾਲ ਨੂੰ ਜੀਓਨੈੱਟ ਨੇ ‘ਲਾਈਟ ਭੂਚਾਲ’ ਵਜੋਂ ਸ਼੍ਰੇਣੀਬੱਧ ਕੀਤਾ ਹੈ। ਹਾਲਾਂਕਿ, ਝਟਕੇ ਮਹਿਸੂਸ ਕਰਨ ਵਾਲੇ ਕੁਝ ਲੋਕਾਂ ਨੇ ਇਸ ਨੂੰ ‘moderate’ ਦੱਸਿਆ ਹੈ।
ਐਤਵਾਰ ਸਵੇਰੇ 8:14 ਵਜੇ ਕੇਰਮਾਡੇਕ ਟਾਪੂ ਖੇਤਰ ‘ਚ ਇਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 4.8 ਤੀਬਰਤਾ ਦਾ ਇਹ ਭੂਚਾਲ ਰਾਉਲ ਟਾਪੂ ਦੇ ਦੱਖਣ ਵਿੱਚ ਆਇਆ ਅਤੇ ਇਹ 31 ਕਿਲੋਮੀਟਰ ਡੂੰਘਾ ਸੀ।