ਪਿਛਲੇ ਹਫ਼ਤੇ ਟੌਮਾਰੁਨੁਈ ਵਿੱਚ ਇੱਕ ਘਰ ਦੀ ਤਲਾਸ਼ੀ ਤੋਂ ਬਾਅਦ ਇੱਕ ਗਰੋਹ ਦੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਉਸ ਕੋਲੋਂ ਹਥਿਆਰ, ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਪਿਛਲੇ ਹਫ਼ਤੇ ਤਲਾਸ਼ੀ ਤੋਂ ਬਾਅਦ 2 ਕਿਲੋ ਤੋਂ ਵੱਧ ਕੈਨਾਬਿਸ, 10 ਗ੍ਰਾਮ ਮੈਥਾਮਫੇਟਾਮਾਈਨ, 7000 ਡਾਲਰ ਦੀ ਨਕਦੀ, ਚਾਰ ਹਥਿਆਰ ਅਤੇ ਹੋਰ ਦਿਲਚਸਪੀ ਵਾਲੀਆਂ ਚੀਜ਼ਾਂ ਬਰਾਮਦ ਹੋਈਆਂ ਸਨ। ਸੀਨੀਅਰ ਸਾਰਜੈਂਟ ਗ੍ਰਾਂਟ ਅਲਾਬਾਸਟਰ ਨੇ ਕਿਹਾ ਕਿ ਗ੍ਰਿਫਤਾਰੀ “ਸਥਾਨਕ ਪੁਲਿਸ ਦੁਆਰਾ ਲੰਬੀ ਜਾਂਚ ਦਾ ਨਤੀਜਾ” ਹੈ। ਇੱਕ 53 ਸਾਲਾ ਟੌਮਾਰੁਨੁਈ ਵਿਅਕਤੀ ਨੂੰ 16 ਮਈ ਨੂੰ ਟੌਮਾਰੁਨੁਈ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।