ਵੀਰਵਾਰ ਦੁਪਹਿਰ ਨੂੰ ਪੱਛਮੀ ਤਾਮਾਕੀ ਮਕੌਰੌ ਆਕਲੈਂਡ ਵਿੱਚ ਇੱਕ ਪੈਟਰੋਲ ਸਟੇਸ਼ਨ ਦੀ ਕੰਧ ਤੋੜ ਇੱਕ ਕਾਰ ਪੰਪ ਦੇ ਅੰਦਰ ਜਾ ਵੜੀ। ਐਮਰਜੈਂਸੀ ਸੇਵਾਵਾਂ ਨੇ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਹੈਂਡਰਸਨ ਦੇ ਵੈਟੋਮੋ ਪੈਟਰੋਲ ਸਟੇਸ਼ਨ ‘ਤੇ ਦੁਰਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਦੁਪਹਿਰ ਦੇ ਕਰੀਬ 1.52 ਵਜੇ, ਸਾਨੂੰ ਲਿੰਕਨ ਰੋਡ ‘ਤੇ ਇੱਕ ਵਾਹਨ ਦੇ ਹਾਦਸੇ ਦੀ ਸੂਚਨਾ ਮਿਲੀ, ਜਿੱਥੇ ਇੱਕ ਵਾਹਨ ਇੱਕ ਇਮਾਰਤ ਨਾਲ ਟਕਰਾ ਗਿਆ ਸੀ।” ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ੱਕ ਹੈ ਕਿ ਡਰਾਈਵਰ ਨੇ ਕਿਸੇ ਮੈਡੀਕਲ ਦਿੱਕਤ ਦਾ ਸਾਹਮਣਾ ਕੀਤਾ ਹੋ ਸਕਦਾ ਹੈ।” ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ, ਪਰ ਰਾਹਤ ਵਾਲੀ ਗੱਲ ਹੈ ਕਿ ਕਿਸੇ ਹੋਰ ਨੂੰ ਸੱਟ ਨਹੀਂ ਲੱਗੀ।
