ਨਿਊਜ਼ੀਲੈਂਡ ‘ਚ ਜਾਰੀ ਕੋਰੋਨਾ ਦੇ ਪ੍ਰਕੋਪ ਦੀ ਰਫਤਾਰ ‘ਚ ਥੋੜੀ ਕਮੀ ਆਉਣ ਤੋਂ ਬਾਅਦ ਹੁਣ ਪਬੰਦੀਆਂ ਵਿੱਚ ਵੀ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਯੋਜਨਾ ਅਨੁਸਾਰ ਆਕਲੈਂਡ ਮੰਗਲਵਾਰ ਰਾਤ 11.59 ਵਜੇ ਅਲਰਟ ਲੈਵਲ 3 ‘ਤੇ ਚਲੇ ਜਾਵੇਗਾ, ਜਦਕਿ ਬਾਕੀ ਦੇਸ਼ ਲੈਵਲ 2 ‘ਤੇ ਰਹੇਗਾ। ਆਕਲੈਂਡ ਘੱਟੋ ਘੱਟ ਦੋ ਹਫਤਿਆਂ ਲਈ ਪੱਧਰ 3 ‘ਤੇ ਰਹੇਗਾ, ਸੈਟਿੰਗਾਂ ਦੀ ਅਗਲੀ ਸਮੀਖਿਆ 4 ਅਕਤੂਬਰ ਨੂੰ ਕੀਤੀ ਜਾਏਗੀ। ਇੱਕ “ਬੇਸਪੋਕ” ਲੌਕਡਾਊਨ ਦੀ ਲੋੜ ਆਕਲੈਂਡ ਦੇ ਦੱਖਣ ਵਿੱਚ ਛੋਟੇ ਖੇਤਰ Whakatīwai, ਵਾਇਕਾਟੋ ਦੇ ਵਿੱਚ ਰੱਖੀ ਜਾਏਗੀ ਜਿੱਥੇ ਕੋਵਿਡ ਦੇ ਮਾਮਲੇ ਸਾਹਮਣੇ ਆਏ ਸਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦੇ ਨਾਲ ਅੱਜ ਇਹ ਐਲਾਨ ਕੀਤਾ ਹੈ। ਆਰਡਰਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਆਕਲੈਂਡ ਇੱਕ ਵਾਧੂ ਹਫਤੇ ਲਈ ਲੈਵਲ 4 ‘ਤੇ ਰਹੇਗਾ, ਸਿਧਾਂਤਕ ਫੈਸਲੇ ਨਾਲ ਸ਼ਹਿਰ 21 ਸਤੰਬਰ ਨੂੰ ਲੈਵਲ 3 ‘ਤੇ ਆ ਜਾਵੇਗਾ। ਆਕਲੈਂਡ 33 ਦਿਨਾਂ ਤੋਂ ਪੂਰੀ ਤਰਾਂ ਤਾਲਾਬੰਦੀ ਵਿੱਚ ਸੀ। ਜਦਕਿ ਨਿਊਜ਼ੀਲੈਂਡ ਦਾ ਬਾਕੀ ਹਿੱਸਾ 8 ਸਤੰਬਰ ਤੋਂ ‘ਡੈਲਟਾ’ ਪੱਧਰ 2 ‘ਤੇ ਹੈ।