ਪੁਲਿਸ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਲਗਭਗ 6 ਵਜੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਗੋਲੀਬਾਰੀ ਹੋਣ ਤੋਂ ਬਾਅਦ ਵੈਲਿੰਗਟਨ ਹਸਪਤਾਲ ਨੂੰ ਤਾਲਾਬੰਦ ਕੀਤਾ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਘਟਨਾ ‘ਚ ਸ਼ਾਮਿਲ ਲੋਕ ਇੱਕ ਦੂਜੇ ਨੂੰ ਜਾਣਦੇ ਹਨ। ਪੁਲਿਸ ਜੋੜੇ ਦੀ ਭਾਲ ਕਰ ਰਹੀ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੋ ਅਧਿਕਾਰੀ ਹਸਪਤਾਲ ਵਿੱਚ ਤਇਨਾਤ ਹਨ।
ਟੇ ਵੱਟੂ ਓਰਾ ਕੈਪੀਟਲ ਕੋਸਟ ਐਂਡ ਹੱਟ ਵੈਲੀ ਹਸਪਤਾਲ ਅਤੇ ਸਪੈਸ਼ਲਿਸਟ ਸਰਵਿਸਿਜ਼ ਗਰੁੱਪ ਡਾਇਰੈਕਟਰ ਆਪਰੇਸ਼ਨਜ਼ ਜੈਮੀ ਡੰਕਨ ਨੇ ਕਿਹਾ ਕਿ ਮਰੀਜ਼ਾਂ ਜਾਂ ਸਟਾਫ ਨੂੰ ਕੋਈ ਖਤਰਾ ਨਹੀਂ ਹੈ। “ਹਾਲਾਂਕਿ ਮੁੱਖ ਪ੍ਰਵੇਸ਼ ਦੁਆਰ ਅਸਥਾਈ ਤੌਰ ‘ਤੇ ਬੰਦ ਰਹੇਗਾ, ਜਦੋਂ ਤੱਕ ਪੁਲਿਸ ਨਹੀਂ ਜਾਂਦੀ, ਸੇਵਾਵਾਂ ਵਿੱਚ ਕੋਈ ਵਿਘਨ ਨਹੀਂ ਪਿਆ ਹੈ ਅਤੇ ਹਸਪਤਾਲ ਆਮ ਵਾਂਗ ਕੰਮ ਕਰਨਾ ਜਾਰੀ ਰੱਖੇਗਾ।” ਹਸਪਤਾਲ ਦੇ ਬੁਲਾਰੇ ਜੈਮੀ ਡੰਕਨ ਨੇ ਕਿਹਾ ਕਿ ਘਟਨਾ ਨੂੰ ਦੇਖਣ ਵਾਲੇ ਸਟਾਫ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।