ਜੇਕਰ ਤੁਸੀਂ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਨਿਊਜ਼ੀਲੈਂਡ ਪੁਲਿਸ ਤੇ ਵੀਟੀਐਨਜੈਡ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 18 ਮਈ ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਤੁਸੀਂ ਵੀ ਲਾਭ ਲੈ ਸਕਦੇ ਹੋ।
ਜਾਣੋ ਕੌਣ-ਕੌਣ ਲੈ ਸਕਦਾ ਲਾਭ
ਨਵੇਂ-ਨਵੇਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ, ਅੰਗਰੇਜੀ ਨਾ ਬੋਲ ਸਕਣ ਵਾਲੇ ਮਾਪਿਆਂ, ਫੇਲ ਹੋ ਹੋ ਅੱਕ ਚੁੱਕੇ ਹੋ ਜਾਂ ਨਵੀ ਉਮਰੇ ਲਾਇਸੰਸ ਲੈਣ ਵਾਲੇ ਮੈਬਰਾਂ ਲਈ ਅੰਗਰੇਜੀ ਜਾਂ ਪੰਜਾਬੀ ਵਿੱਚ ਲਾਇਸੰਸ ਲੈਣ ਦੀ ਸਹੂਲਤ।
1. ਪਹਿਲੇ 4 ਘੰਟੇ ਟਰੇਨਿੰਗ ਲੈ ਕੇ ਗੁਰੂ ਘਰ ਹੀ ਟੈਸਟ ਦੇ ਸਕੋਗੇ ਅਤੇ ਉਨੀ ਵਾਰ ਟੈਸਟ ਦੇਵੋ ਜਦੋਂ ਤੱਕ ਪਾਸ ਨਹੀ ਹੋ ਜਾਂਦੇ ਭਾਵੇ ਸੌ ਵਾਰ ਟਰਾਈ ਕਰੋ। ਪਰ 4 ਘੰਟੇ ਦੀ ਟਰੇਨਿੰਗ ਕਰਨ ਬਾਅਦ ਫੇਲ ਹੋਣ ਦਾ ਕੋਈ ਕਾਰਨ ਨਹੀ ਪਰ ਫਿਰ ਵੀ ਜੇਕਰ ਕੋਈ ਰਹਿ ਗਿਆ ਤਾ ਉਹ ਵਾਰ ਵਾਰ ਟੈਸਟ ਦੇਈ ਜਾਵੇ ਜਦੋਂ ਤੱਕ ਪਾਸ ਨਹੀ ਹੁੰਦੇ ।
2. ਫੀਸ ਇੱਕ ਹੀ ਰਹੇਗੀ ਜੋ ਨਵਾਂ ਲਾਇਸੰਸ ਲੈਣ ਵਾਲਿਆਂ ਲਈ $196.10 ਅਤੇ ਇੰਡੀਆ ਵਾਲਾ ਬਦਲਣ ਲਈ $244.50 ਅਤੇ ਇਹ ਫੀਸ ਇੱਕੋ ਵਾਰ ਜਿੰਨਾ ਚਿਰ ਤੁਸੀ ਪਾਸ ਨਹੀ ਹੋ ਜਾਂਦੇ।
3. ਲਾਇਸੰਸ ਲੈਣ ਲਈ ਅਜੇ ਤਰੀਕ18 ਮਈ ਰੱਖੀ ਗਈ ਹੈ ਪਰ ਕਿੰਨੀਆਂ ਬੁਕਿੰਗ ਹੁੰਦੀਆਂ ਉਸ ਉੱਪਰ ਨਿਰਭਰ ਹੈ ।
4. ਬੁਕਿੰਗ ਗੁਰੂ ਘਰ ਆਫਿਸ ਵਿੱਚ 09 296 2375 ‘ਤੇ ਕਾਲ ਕਰਕੇ ਕਰਵਾ ਸਕਦੇ ਹੋ ।
5. ਬਜੁਰਗ, ਬੀਬੀਆਂ, ਆਦਮੀ ਅਤੇ ਬੱਚੇ ਕੋਈ ਵੀ ਦੇ ਸਕਦਾ ਹੈ ਟੈਸਟ।
ਇਸ ਸਬੰਧੀ ਭਾਈ ਦਲਜੀਤ ਸਿੰਘ ਵੱਲੋਂ ਵੀ ਇੱਕ ਵੀਡੀਓ ਜਾਰੀ ਕਰ ਜਾਣਕਾਰੀ ਦਿੱਤੀ ਗਈ ਹੈ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ।
https://www.facebook.com/reel/463946499312246
https://www.facebook.com/reel/463946499312246