ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵਿਚਕਾਰ ਮੰਗਲਵਾਰ ਰਾਤ ਨੂੰ 4.9 ਤੀਬਰਤਾ ਦਾ ਭੂਚਾਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜੀਓਨੈੱਟ ਨੇ ਕਿਹਾ ਕਿ ਅਸਲ ਵਿੱਚ ਇਹ ਇੱਕ M5.2 ਭੂਚਾਲ ਵੱਜੋਂ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸਨੂੰ ਸੋਧਿਆ ਗਿਆ ਸੀ। 12,000 ਤੋਂ ਵੱਧ ਲੋਕਾਂ ਨੇ ਜੀਓਨੈੱਟ ਦੀ ਵੈੱਬਸਾਈਟ ‘ਤੇ ਝਟਕੇ ਮਹਿਸੂਸ ਕਰਨ ਸਬੰਧੀ ਰਿਪੋਰਟ ਕੀਤੀ ਹੈ। ਭੂਚਾਲ ਸ਼ਾਮ ਕਰੀਬ 7:23 ਵਜੇ ਆਇਆ ਸੀ ਇਸਦਾ ਕੇਂਦਰ ਤਰਾਨਾਕੀ ਵਿੱਚ ਵੇਵਰਲੇ ਤੋਂ 70 ਕਿਲੋਮੀਟਰ ਦੱਖਣ-ਪੱਛਮ ਵਿੱਚ ਸੀ। ਇਹ ਭੂਚਾਲ ਕਰੀਬ 80 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ।
A deep M4.9 earthquake with light shaking has occurred in the Whanganui basin tonight. It was widely felt from Taranaki to the top of the South Island. We have received over 12700 felt reports. For more detail,
see https://t.co/W9whI2fPHa pic.twitter.com/Pk3j6SWNHT— GeoNet (@geonet) April 30, 2024