ਪ੍ਰਾਪਰਟੀ ਸਕੈਮ ਦੇ ਮਾਮਲੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੀਨੀ ਮੂਲ ਦੇ ਸਕੈਮਰ ਨੂੰ ਅਦਾਲਤ ਨੇ ਡਿਪੋਰਟ ਦੇ ਕਰਨ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਚੀਨੀ ਮੂਲ ਦੇ ਦੋਸ਼ੀ ਨੇ ਮਹਿਲਾ ਪਾਰਟਨਰ ਨਾਲ ਮਿਲ ਕਿ ਓਵਰਸੀਜ਼ ਇਨਵੈਸਟਰਾਂ ਨੂੰ ਝੂਠ ਬੋਲਕੇ ਉਨ੍ਹਾਂ ਨਾਲ $6 ਮਿਲੀਅਨ ਦਾ ਪ੍ਰਾਪਰਟੀ ਫਰਾਡ ਕੀਤਾ ਸੀ। ਇੰਨ੍ਹਾਂ ਵੱਲੋਂ ਇਨਵੈਸਟਰਾਂ ਨੂੰ ਆਕਲੈਂਡ ਪ੍ਰਾਪਰਟੀ ਡਵੈਲਪਮੈਂਟ ਪ੍ਰੋਜੈਕਟ ਲਈ ਇਨਵੈਸਟ ਸਬੰਧੀ ਧੋਖਾ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦਾ ਖੁਲਾਸਾ ਹੋਣ ਮਗਰੋਂ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਡਿਪੋਰਟੇਸ਼ਨ ਨੋਟਿਸ ਜਾਰੀ ਕਰ ਦਿੱਤਾ ਹੈ।
![auckland property investment scammer](https://www.sadeaalaradio.co.nz/wp-content/uploads/2024/04/WhatsApp-Image-2024-04-28-at-8.40.24-AM-950x534.jpeg)