ਪੁਲਿਸ ਦਾ ਕਹਿਣਾ ਹੈ ਕਿ ਬੀਤੀ ਰਾਤ ਓਟਾਕੀ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ‘ਚ ਇੱਕ ਵਾਹਨ ‘ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ‘ਚ ਵੈਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਹਾਲਤ ਵਿੱਚ ਇੱਕ ਵਿਅਕਤੀ ਨੂੰ ਵੈਲਿੰਗਟਨ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਕਿਹਾ, “ਦੂਜੇ ਵਾਹਨ ਵਿੱਚ ਚਾਰ ਲੋਕ ਸਵਾਰ ਸਨ, ਜੋ ਦਰਮਿਆਨੇ ਤੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।”
ਸੈਂਟਰਲ ਡਿਸਟ੍ਰਿਕਟ ਦੇ ਕਾਰਜਕਾਰੀ ਕਮਾਂਡਰ ਇੰਸਪੈਕਟਰ ਕਲਿਫੋਰਡ ਬ੍ਰਾਊਨ ਨੇ ਕਿਹਾ ਕਿ ਗੰਭੀਰ ਕਰੈਸ਼ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ। “ਪੁਲਿਸ ਨੇ ਇਹ ਮਾਮਲਾ ਸੁਤੰਤਰ ਪੁਲਿਸ ਆਚਰਣ ਅਥਾਰਟੀ ਨੂੰ ਵੀ ਭੇਜਿਆ ਹੈ।”