ਕੀਵੀਰੇਲ ਨੇ ਵੀਰਵਾਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੰਗੀਤਾਤਾ ਨਦੀ ਦੇ ਰੇਲ ਪੁਲ ‘ਤੇ ਅਸਥਾਈ ਮੁਰੰਮਤ ਪੂਰੀ ਹੋਣ ਦੇ ਨਾਲ ਇੱਕ ਪ੍ਰਮੁੱਖ ਦੱਖਣੀ ਟਾਪੂ ਰੇਲ ਕਨੈਕਸ਼ਨ ਦੁਬਾਰਾ ਖੁੱਲ੍ਹ ਗਿਆ ਹੈ। ਇਹ 12 ਅਪ੍ਰੈਲ ਨੂੰ ਹੜ੍ਹ ਦੇ ਪਾਣੀ ਦੌਰਾਨ 610 ਮੀਟਰ ਪੁੱਲ ਦੇ 34 ਕੰਕਰੀਟ ਦੇ ਖੰਭਿਆਂ ਵਿੱਚੋਂ ਇੱਕ ਥੰਮ ਦੇ ਰੁੜ੍ਹ ਜਾਣ ਦੇ ਦੋ ਹਫ਼ਤੇ ਬਾਅਦ ਖੁੱਲ੍ਹਿਆ ਹੈ। ਦੱਸ ਦੇਈਏ ਅੱਠ ਮਾਲ ਗੱਡੀਆਂ ਹਰ ਹਫ਼ਤੇ ਦੇ ਦਿਨ ਅਤੇ ਪੰਜ ਹਰ ਹਫ਼ਤੇ ਦੇ ਅੰਤ ਵਿੱਚ ਪੁਲ ਨੂੰ ਪਾਰ ਕਰਦੀਆਂ ਹਨ। ਨੁਕਸਾਨ ਦੇ ਕਾਰਨ ਪੁਲ ਉੱਤੇ ਸਾਰੀਆਂ ਰੇਲਗੱਡੀਆਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਰੇਲ ਮਾਲ ਦਾ ਪ੍ਰਬੰਧਨ ਸੜਕ ਦੁਆਰਾ ਕੀਤਾ ਗਿਆ ਸੀ।
ਕੀਵੀਰੇਲ ਦੇ ਮੁੱਖ ਬੁਨਿਆਦੀ ਢਾਂਚਾ ਅਧਿਕਾਰੀ ਆਂਡਰੇ ਲੋਵਾਟ ਨੇ ਕਿਹਾ ਕਿ ਅਸਥਾਈ ਮੁਰੰਮਤ ਇੱਕ “ਮਹੱਤਵਪੂਰਨ ਕਾਰਜ” ਸੀ। ਜ਼ਿਕਰਯੋਗ ਹੈ ਕਿ KiwiRail ਵਿਭਾਗ ਨੇ ਹੜ੍ਹ ਦੇ ਪਾਣੀ ‘ਚ ਰੁੜਿਆ ਕੈਂਟਰਬਰੀ ਰੇਲ ਪੁੱਲ 15 ਦਿਨਾਂ ਤੋਂ ਘੱਟ ਸਮੇਂ ‘ਚ ਤਿਆਰ ਕਰ ਦਿੱਤਾ ਹੈ।