ਪੁਲਿਸ ਅਧਿਕਾਰੀਆਂ ‘ਤੇ ਕਥਿਤ ਤੌਰ ‘ਤੇ ਗੋਲੀ ਚਲਾਉਣ ਅਤੇ ਕਈ ਲੋਕਾਂ ਨੂੰ “ਕਈ ਘੰਟਿਆਂ” ਲਈ ਬੰਧਕ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਬੀਤੀ ਰਾਤ ਹਿਰਾਸਤ ਵਿੱਚ ਲਿਆ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਪਾਲ ਵਿਲਸਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਸ਼ੱਕ ਦੇ ਆਧਾਰ ‘ਤੇ ਕਾਰਵਾਈ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਸਟੇਟ ਹਾਈਵੇਅ 30 ‘ਤੇ ਇੱਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਇਕੱਲੇ ਵਿਅਕਤੀ ਨੇ ਰੋਕਣ ਵਾਲੇ ਦੋਵਾਂ ਅਧਿਕਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।” ਇਸ ਮਗਰੋਂ ਅਧਿਕਾਰੀ ਇੱਕ ਸੁਰੱਖਿਅਤ ਸਥਾਨ ‘ਤੇ ਵਾਪਿਸ ਚਲੇ ਗਏ ਜਦਕਿ ਸ਼ੱਕੀ ਵਿਅਕਤੀ ਕਥਿਤ ਤੌਰ ‘ਤੇ ਨਜ਼ਦੀਕੀ ਰਿਹਾਇਸ਼ੀ ਜਾਇਦਾਦ ਤੋਂ ਇੱਕ ਵਾਹਨ ਚੋਰੀ ਕਰ ਫਰਾਰ ਹੋ ਗਿਆ।
ਵਿਲਸਨ ਨੇ ਕਿਹਾ ਕਿ ਇਸ ਮਗਰੋਂ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਲਈ ਅਤੇ ਸ਼ੱਕੀ ਨੂੰ ਖੇਤਰ ਛੱਡਣ ਤੋਂ ਰੋਕਣ ਲਈ ਘੇਰਾਬੰਦੀ ਕੀਤੀ ਗਈ ਸੀ। ਇਸ ਮਗਰੋਂ “ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਚੋਰੀ ਹੋਈ ਗੱਡੀ ਲੈ ਵਿਅਕਤੀ ਹਾਈਡਰੋ ਰੋਡ ਦੇ ਇੱਕ ਘਰ ‘ਚ ਪਹੁੰਚਿਆ ਅਤੇ ਇੱਥੇ ਦੋ ਜਾਣਿਆ ਨੂੰ ਕਥਿਤ ਤੌਰ ‘ਤੇ ਜ਼ਬਾਨੀ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਬੰਦੂਕ ਦੇ ਦਮ ‘ਤੇ ਬੰਧਕ ਬਣਾ ਲਿਆ। ਇਸ ਪਿੱਛੋਂ ਦੋ ਘੰਟਿਆਂ ਤੋਂ ਵੱਧ ਸਮੇਂ ਮਗਰੋਂ ਬੰਧਕ ਬਣਾਏ ਗਏ ਲੋਕਾਂ ਨੂੰ ਛੁਡਵਾਇਆ ਗਿਆ ਅਤੇ ਫਿਰ ਕਰੀਬ 12.30 ਵਜੇ, 31 ਸਾਲਾਂ ਦੇ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਬਿਨਾਂ ਕਿਸੇ ਘਟਨਾ ਦੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦਕਿ ਜ਼ਖਮੀ ਪੀੜਤ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।