ਮਹਿੰਗਾਈ ਦੇ ਦੌਰ ਵਿਚਕਾਰ ਵੀ ਨਿਊਜ਼ੀਲੈਂਡ ‘ਚ ਇਸ ਸਮੇਂ ਇੱਕ ਘਰ ਦੇ ਕਾਫੀ ਜਿਆਦਾ ਚਰਚੇ ਹੋ ਰਹੇ ਹਨ। ਦਰਅਸਲ ਤਸਵੀਰ ‘ਚ ਦਿਖਾਈ ਦੇ ਰਿਹਾ ਘਰ ਪੂਰਬੀ ਆਕਲੈਂਡ ‘ਚ 809 ਵਰਗ ਮੀਟਰ ਇਲਾਕੇ ‘ਚ ਬਣਿਆ ਇੱਕ ਵੱਖਰਾ ਘਰ ਹੈ। ਇਸਦੀ ਖਾਸੀਅਤ ਇਹ ਹੈ ਕਿ ਇਹ ਘਰ 360 ਡਿਗਰੀ ‘ਤੇ ਪੂਰਾ ਘੁੰਮ ਸਕਦਾ ਹੈ ਇਸ ਦੇ ਨਾਲ ਨਾਲ ਇਸਦੀ ਉਚਾਈ ਵਧਾਈ ਤੇ ਘਟਾਈ ਵੀ ਜਾ ਸਕਦੀ ਹੈ। ਇਹ ਘਰ ਸੰਨ 2000 ‘ਚ ਬਣਿਆ ਸੀ। ਜੇਕਰ ਇਸ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ $1.5 ਮਿਲੀਅਨ ਰੱਖੀ ਗਈ ਹੈ। ਇੰਜੀਨੀਅਰ ਡੋਨ ਡਿਊਨਿਕ ਵੱਲੋਂ ਇਸ ਘਰ ਨੂੰ ਬਣਾਉਣ ਤੇ ਡਿਜਾਈਨ ਕਰਨ ਲਈ ਕਈ ਸਾਲ ਲੱਗੇ ਸਨ।
