ਸ਼ਨੀਵਾਰ ਨੂੰ ਪੰਜਾਬ ‘ਚ ਹੋਏ ਤਖਤਾ ਪਲਟ ਤੋਂ ਬਾਅਦ ਅੱਜ ਸਭ ਦੀਆਂ ਨਜ਼ਰਾਂ ਕਾਂਗਰਸ ਹਾਈ ਕਮਾਨ ‘ਤੇ ਟਿਕੀਆਂ ਹੋਈਆਂ ਸਨ, ਕਿ ਕਾਂਗਰਸ ਵੱਲੋ ਕੈਪਟਨ ਤੋਂ ਬਾਅਦ ਪੰਜਾਬ ਦਾ ਕਪਤਾਨ ਕਿਸ ਨੂੰ ਬਣਾਇਆ ਜਾਵੇਗਾ। ਪਰ ਹੁਣ ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਨੂੰ ਅਗਲਾ ਮੁੱਖ ਮੰਤਰੀ ਮਿਲ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਜਿੰਦਰ ਰੰਧਾਵਾ ਦੇ ਨਾਂਅ ‘ਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਲਈ ਮੋਹਰ ਲੱਗ ਚੁੱਕੀ ਹੈ ਹਲਾਂਕਿ ਭੁੱਚੋ ਤੋਂ ਕਾਂਗਰਸੀ ਐਮ ਐਲ ਏ ਪ੍ਰੀਤਮ ਸਿੰਘ ਕੋਟਭਾਈ ਨੇ ਐਲਾਨ ਕਰ ਦਿੱਤਾ ਹੈ ਕਿ ਸੁਖਜਿੰਦਰ ਰੰਧਾਵਾ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਰੰਧਾਵਾ ਦੀ ਸ਼ੁਰੂ ਤੋਂ ਮੁੱਖ ਮੰਤਰੀ ਅਹੁਦੇ ਲਈ ਚੋਣ ਬਾਰੇ ਚਰਚਾ ਸੀ। ਸੂਤਰਾਂ ਮੁਤਾਬਿਕ ਹੁਣ ਹਾਈਕਮਾਨ ਨੇ ਆਪਣਾ ਫੈਸਲਾ ਲੈ ਲਿਆ ਹੈ। ਕੁੱਝ ਸਮੇਂ ਵਿੱਚ ਰਸਮੀ ਐਲਾਨ ਕੀਤਾ ਜਾਵੇਗਾ। ਹਾਲਾਂਕਿ ਸੁਨੀਲ ਜਾਖੜ ਨੇ ਨਾਮ ਬਾਰੇ ਵੀ ਕਾਫੀ ਚਰਚਾ ਸੀ, ਪਰ ਕੁੱਝ ਕਾਂਗਰਸੀ ਆਗੂ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਦੀ ਕੁਰਸੀ ਦੇਣ ਦੀ ਸਿਫਾਰਸ਼ ਕਰ ਰਹੇ ਸਨ। ਸੂਤਰ ਦੱਸਦੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਮੁੱਖ ਮੰਤਰੀ ਦਾ ਅਹੁਦਾ ਲੈਣ ਲਈ ਕਾਫੀ ਭੱਜ ਦੌੜ ਕੀਤੀ ਪਰ ਉਨ੍ਹਾਂ ਦਾ ਦਾਅ ਨਹੀਂ ਲੱਗਾ। ਦੱਸ ਦਈਏ ਕਿ ਸਿੱਧੂ ਨੇ ਖੁਦ ਹਾਈਕਮਾਨ ਤੋਂ ਮੁੱਖ ਮੰਤਰੀ ਦਾ ਅਹੁਦਾ ਮੰਗਿਆ ਸੀ। ਸੂਤਰ ਦੱਸਦੇ ਹਨ ਕਿ ਸਿੱਧੂ ਨੇ ਹਾਈਕਮਾਨ ਉਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਆਖਰ ਰੰਧਾਵਾ ਦਾ ਨਾਮ ਫਾਇਨਲ ਕੀਤਾ ਗਿਆ ਹੈ।