[gtranslate]

BJP ਦੇ ਸਾਬਕਾ ਸਾਂਸਦ ਵਿਜੇ ਸਾਂਪਲਾ ਨੇ X ਅਕਾਊਂਟ ਤੋਂ ਹਟਾਇਆ ਮੋਦੀ ਦਾ ਪਰਿਵਾਰ, ਟਿਕਟ ਕੱਟਣ ਕਾਰਨ ਵੱਖ ਹੋ ਸਕਦੇ ਨੇ ਰਾਹ !

punjab former bjp mp vijay sampla

ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਭਾਜਪਾ ਤੋਂ ਵੱਖ ਹੋ ਸਕਦੇ ਹਨ। ਸਾਂਪਲਾ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਭਾਜਪਾ ਨਾਲੋਂ ਵੱਖ ਹੋਣ ਦਾ ਸੰਕੇਤ ਦਿੱਤਾ ਹੈ। ਸਾਂਪਲਾ ਨੇ ਲਿਖਿਆ ਕਿ ਰੱਬ ਇੱਕ ਰਸਤਾ ਬੰਦ ਕਰਦਾ ਹੈ ਤੇ ਕਈ ਰਸਤੇ ਖੋਲ੍ਹਦਾ ਹੈ, ਰੱਬ ਨੇ ਮੇਰੇ ਲਈ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਨਾਂ ਤੋਂ ਮੋਦੀ ਪਰਿਵਾਰ ਸ਼ਬਦ ਨੂੰ ਹਟਾ ਕੇ ਬਿਨਾਂ ਕੁਝ ਕਹੇ ਬਹੁਤ ਕੁਝ ਕਹਿ ਦਿੱਤਾ ਹੈ।

ਇਸ ਦੌਰਾਨ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਚਰਚਾ ਵੀ ਜ਼ੋਰਾਂ ’ਤੇ ਹੈ, ਹਾਲਾਂਕਿ ਸਾਂਪਲਾ ਜਾਂ ਉਨ੍ਹਾਂ ਦੇ ਸਾਥੀ ਫਿਲਹਾਲ ਇਸ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਜੇਕਰ ਸਾਂਪਲਾ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ।

punjab-former-bjp-mp-vijay-sampla

Leave a Reply

Your email address will not be published. Required fields are marked *